ਰਿਹਾਣਾ ਜੱਟਾਂ ਸਥਿਤ ਬੈਂਕ ’ਚੋਂ ਦਿਨ-ਦਿਹਾੜੇ ਲੱਖਾਂ ਰੁਪਏ ਲੁੱਟੇ

ਰਿਹਾਣਾ ਜੱਟਾਂ ਸਥਿਤ ਬੈਂਕ ’ਚੋਂ ਦਿਨ-ਦਿਹਾੜੇ ਲੱਖਾਂ ਰੁਪਏ ਲੁੱਟੇ

ਫਗਵਾੜਾ, 30 ਮਈ : ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪਿੰਡ ਰਿਹਾਣਾ ਜੱਟਾਂ ਵਿਖੇ ਐਚਡੀਐਫ਼ਸੀ ਬੈਂਕ ’ਚ ਦਿਨ ਦਿਹਾੜੇ ਲੁੱਟ ਦੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਲੁਟੇਰੇ ਕਰੀਬ 40 ਲੱਖ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਾਮ 3 ਵਜੇ ਤੋਂ ਬਾਅਦ ਲੁਟੇਰੇ ਇੱਕ ਕਾਰ ’ਚ ਸਵਾਰ ਹੋ ਕੇ ਆਏ ਜੋ ਹਥਿਆਰਾ ਨਾਲ ਲੈਸ ਦੱਸੇ ਜਾਂਦੇ ਹਨ। ਇਨ੍ਹਾਂ ਨੇ ਬੈਂਕ ਅੰਦਰੋਂ ਨਕਦੀ ਲੁੱਟ ਲਈ। ਘਟਨਾ ਦੀ ਸੂਚਨਾ ਮਿਲਦੇ ਸਾਰ ਐਸਪੀ, ਡੀਐਸਪੀ ਸਮੇਤ ਪੁਲੀਸ ਫ਼ੋਰਸ ਮੌਕੇ ’ਤੇ ਪੁੱਜੇ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

You must be logged in to post a comment Login