ਭਾਰਤ-ਪਾਕਿ ਦੀ ਤਰ੍ਹਾਂ ਇਰਾਨ-ਇਜ਼ਰਾਈਲ ’ਚ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

ਭਾਰਤ-ਪਾਕਿ ਦੀ ਤਰ੍ਹਾਂ ਇਰਾਨ-ਇਜ਼ਰਾਈਲ ’ਚ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

ਵਾਸ਼ਿੰਗਟਨ, 16 ਜੂਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕੀਤਾ ਕਿ ਉਹ ਇਰਾਨ ਤੇ ਇਜ਼ਰਾਈਲ ਵਿਚਾਲੇ ਠੀਕ ਉਸੇ ਤਰ੍ਹਾਂ ਸਮਝੌਤਾ ਕਰਵਾ ਸਕਦੇ ਹਨ ਜਿਵੇਂ ਉਨ੍ਹਾਂ ਹੋਰ ਕੱਟੜ ਦੁਸ਼ਮਣਾਂ ਵਿਚਾਲੇ ਕਰਵਾਇਆ ਸੀ। ਟਰੰਪ ਨੇ ਇੱਕ ਵਾਰ ਫਿਰ ਆਪਣਾ ਦਾਅਵਾ ਦੁਹਰਾਇਆ ਕਿ ਉਨ੍ਹਾਂ ਪਿਛਲੇ ਮਹੀਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ‘ਵਪਾਰ ਦੀ ਵਰਤੋਂ ਕਰਕੇ’ ਰੁਕਾਇਆ ਸੀ। ਟਰੁੱਥ ਸੋਸ਼ਲ ’ਤੇ ਇੱਕ ਪੋਸਟ ’ਚ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ-ਇਜ਼ਰਾਈਲ ਮੁੱਦੇ ’ਤੇ ‘ਹੁਣ ਕਈ ਫੋਨ ਕਾਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੀਟਿੰਗਾਂ ਹੋ ਰਹੀਆਂ ਹਨ।’ ਉਨ੍ਹਾਂ ਕਿਹਾ, ‘ਇਰਾਨ ਤੇ ਇਜ਼ਰਾਈਲ ਨੂੰ ਸਮਝੌਤਾ ਕਰਨਾ ਚਾਹੀਦਾ ਹੈ ਅਤੇ ਉਹ ਇਹ ਕਰਨਗੇ। ਠੀਕ ਉਸੇ ਤਰ੍ਹਾਂ ਜਿਵੇਂ ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਰਵਾਇਆ ਸੀ। ਉਸ ਸਮੇਂ ਮੈਂ ਅਮਰੀਕਾ ਨਾਲ ਵਪਾਰ ਦੀ ਵਰਤੋਂ ਕਰਕੇ ਗੱਲਬਾਤ ’ਚ ਸਮਝਦਾਰੀ, ਏਕਤਾ ਤੇ ਤਵਾਜ਼ਨ ਲਿਆਂਦਾ। ਦੋਵੇਂ ਹੀ ਬਿਹਤਰੀਨ ਆਗੂਆਂ ਨੇ ਜਲਦੀ ਫ਼ੈਸਲਾ ਲਿਆ ਤੇ ਸਭ ਕੁਝ ਰੋਕ ਦਿੱਤਾ।’

You must be logged in to post a comment Login