ਇਨਸਾਫ ਲਈ ਸੈਂਟਰਲ ਵਾਲਮੀਕਿ ਸਭਾ ਵਲੋਂ ਤ੍ਰਿਪੜੀ ਥਾਣੇ ਅੱਗੇ ਧਰਨਾ ਲਗਾਉਣ ਦੀ ਚਿਤਾਵਨੀ

ਇਨਸਾਫ ਲਈ ਸੈਂਟਰਲ ਵਾਲਮੀਕਿ ਸਭਾ ਵਲੋਂ ਤ੍ਰਿਪੜੀ ਥਾਣੇ ਅੱਗੇ ਧਰਨਾ ਲਗਾਉਣ ਦੀ ਚਿਤਾਵਨੀ
  • ਮਾਮਲਾ ਲੰਗ ਪਿੰਡ ਦੀ ਇਕ ਔਰਤ ਨਾਲ ਕੁੱਟਮਾਰ ਤੇ ਬਦਸਲੁਕੀ ਦਾ

ਪਟਿਆਲਾ, 16 ਜੂਨ (ਪ. ਪ.)- ਲੰਗ ਵਾਸੀ ਇਕ ਔਰਤ ਵਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ’ਤੇ ਕੁੱਟ-ਮਾਰਨ ਕਰਨ, ਬਦਸਲੁਕੀ ਕਰਨ ਤੇ ਕੱਪੜੇ ਪਾੜਨ ਦੇ ਦੋਸ਼ ਲਗਾਏ ਹਨ। ਪੀੜ੍ਹਤ ਔਰਤ ਵਲੋਂ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਉਸ ਦੇ ਘਰ ਦਾਖਲ ਹੋ ਕੇ ਪਹਿਲਾਂ ਉਸ ਨਾਲ ਬਦਸਲੁਕੀ ਕੀਤੀ ਅਤੇ ਵਿਰੋਧ ਕਰਨ ਮਗਰੋਂ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਕੁਝ ਸੱਟਾਂ ਵੀ ਲੱਗੀਆਂ, ਜਿਸ ਮਗਰੋਂ ਔਰਤ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਹੋਣਾ ਪਿਆ। ਇਸ ਸਬੰਧੀ ਥਾਣਾ ਤ੍ਰਿਪੜੀ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਪਰ ਪੁਲਿਸ ਵਲੋਂ ਹੁਣ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਵਲੋਂ ਇਨਸਾਫ ਨਾ ਮਿਲਣ ਕਰਕੇ ਆਖਿਰ ਮੈਨੂੰ ਇਨਸਾਫ ਲਈ ਸੈਂਟਰਲ ਵਾਲਮੀਕਿ ਸਭਾ ਇੰਡੀਆ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਇਸ ਸਬੰਧੀ ਵਿਚ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਦੀਪ ਸਿੰਘ ਆਸੇਮਾਜਰਾ ਨੇ ਦੱਸਿਆ ਕਿ 3 ਜੂਨ ਦੀ ਘਟਨਾ ਹੈ ਤੇ ਪੁਲਿਸ ਵਲੋਂ ਇਕੱਲੀ ਪੀੜ੍ਹਤ ਔਰਤ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਹੋਰ ਤਾਂ ਹੋਰ ਔਰਤ ਵਲੋਂ ਹਸਪਤਾਲ ਵਿਚ ਇਲਾਜ ਦੌਰਾਨ ਲੇਡੀ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਸੀ, ਜੋਕਿ ਉਸਦਾ ਕਾਨੂੰਨੀ ਅਧਿਕਾਰ ਹੈ, ਪਰ ਪੁਲਿਸ ਨੇ ਇਹ ਵੀ ਨਾ ਮੰਨੀ। ਸੈਂਟਰਲ ਵਾਲਮੀਕਿ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਆਸੇਮਾਜਰਾ ਕਿਹਾ ਹੈ ਕਿ ਜੇਕਰ ਪੁਲਿਸ ਵਲੋਂ 24 ਘੰਟੇ ਦੇ ਅੰਦਰ-ਅੰਦਰ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਉਹ ਤ੍ਰਿਪੜੀ ਥਾਣੇ ਅੱਗੇ ਧਰਨਾ ਲਗਾਉਣਗੇ ਤੇ ਜਦੋਂ ਤੱਕ ਪੀੜ੍ਹਤ ਔਰਤ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਧਰਨੇ ’ਤੇ ਬੈਠਣਗੇ। ਇਸ ਸਬੰਧ ਵਿਚ ਥਾਣਾ ਤ੍ਰਿਪੜੀ ਤੈਨਾਤ ਆਈ ਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਆਪਸੀ ਝਗੜਾ ਹੈ, ਜਾਂਚ ਉਪਰੰਤ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

You must be logged in to post a comment Login