ਭਾਰਤ ਦਾ ਪਹਿਲਾ ਸਵਦੇਸ਼ੀ ਪਣਡੁੱਬੀ-ਤੋੜੂ ਸ਼ੈਲੋ ਵਾਟਰ ਕਰਾਫਟ ਜਲ ਸੈਨਾ ’ਚ ਸ਼ਾਮਲ

ਭਾਰਤ ਦਾ ਪਹਿਲਾ ਸਵਦੇਸ਼ੀ ਪਣਡੁੱਬੀ-ਤੋੜੂ ਸ਼ੈਲੋ ਵਾਟਰ ਕਰਾਫਟ ਜਲ ਸੈਨਾ ’ਚ ਸ਼ਾਮਲ

ਵਿਸ਼ਾਖਾਪਟਨਮ, 18 ਜੂਨ : ਭਾਰਤ ਦੀਆਂ ਸਾਹਿਲੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਨੇਵਲ ਡੌਕਯਾਰਡ ਵਿਖੇ ਆਈਐੱਨਐੱਸ ਅਰਨਾਲਾ (INS Arnala) ਨੂੰ ਅਧਿਕਾਰਤ ਤੌਰ ਭਾਰਤੀ ਜਲ ਸੈਨਾ (Indian Navy) ਨੇ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ’ਤੇ ਤਿਆਰ ਕੀਤਾ ਪਣਡੁੱਬੀ-ਤੋੜੂ ਜੰਗੀ ਸ਼ੈਲੋ ਵਾਟਰ ਕਰਾਫਟ (Anti-Submarine Shallow Water Craft) ਹੈ। ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਡਿਫੈਂਸ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ (Chief of Defence Staff General Anil Chauhan) ਨੇ ਕੀਤੀ।ਰੱਖਿਆ ਮੰਤਰੀ ਨੇ ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਇਹ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼, ਕੋਲਕਾਤਾ ਵੱਲੋਂ ਬਣਾਇਆ ਗਿਆ ਹੈ ਅਤੇ 8 ਮਈ ਨੂੰ ਕੱਟੂਪੱਲੀ ਦੇ ਐੱਲ ਐਂਡ ਟੀ ਸ਼ਿਪਯਾਰਡ ਵਿਖੇ ਜਨਤਕ ਨਿੱਜੀ ਭਾਈਵਾਲੀ ਦੇ ਤਹਿਤ ਇਸ ਨੂੰ ਡਿਲੀਵਰ ਕੀਤਾ ਗਿਆ।

You must be logged in to post a comment Login