ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ਵੱਲੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ

ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ਵੱਲੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ

ਮੁੰਬਈ, 21 ਜੂਨ : ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ਡੀਜੀਸੀਏ ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ (Tata Group-owned Air India) ਨੂੰ ਉਡਾਣ ਅਮਲੇ ਲਈ ਫਲਾਈਟ ਡਿਊਟੀ ਸਮਾਂ ਸੀਮਾਵਾਂ (FDTL) ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦਿੱਤੀ ਹੈ। ਨੋਟਿਸ ਅਨੁਸਾਰ ਏਅਰਲਾਈਨ ਦੀਆਂ 16 ਅਤੇ 17 ਮਈ ਦੀਆਂ ਬੰਗਲੁਰੂ-ਲੰਡਨ ਉਡਾਣਾਂ ਦੀ ਸਪਾਟ ਚੈਕਿੰਗ ਦੌਰਾਨ ਇਹ ਉਲੰਘਣਾਵਾਂ ਪਾਈਆਂ ਗਈਆਂ ਹਨ, ਜਿੱਥੇ FDTL ਵਿੱਚ 10-ਘੰਟੇ ਦੀ ਹੱਦ ਉਲੰਘੀ ਗਈ ਸੀ। ਡੀਜੀਸੀਏ (Directorate General of Civil Aviation – DGCA) ਨੇ ਆਪਣੇ ਨੋਟਿਸ ਵਿਚ ਕਿਹਾ ਹੈ, ‘‘…ਮੌਕੇ ਉਤੇ ਕੀਤੀ ਗਈ ਚੈਕਿੰਗ ਦੌਰਾਨ ਦੇਖਿਆ ਗਿਆ ਹੈ ਕਿ ਏਅਰ ਇੰਡੀਆ ਦੇ ਅਕਾਊਂਟੇਬਲ ਮੈਨੇਜਰ (Accountable Manager of Air India) ਨੇ 16 ਮਈ 2025 ਅਤੇ 17 ਮਈ 2025 ਨੂੰ ਬੰਗਲੁਰੂ ਤੋਂ ਲੰਡਨ (Al133) ਲਈ ਦੋ ਉਡਾਣਾਂ ਚਲਾਈਆਂ, ਜੋ ਦੋਵੇਂ ਹੀ 10 ਘੰਟਿਆਂ ਦੀ ਤੈਅਸ਼ੁਦਾ ਉਡਾਣ ਸਮਾਂ ਹੱਦ ਨੂੰ ਟੱਪ ਗਈਆਂ ਸਨ।” ਡੀਜੀਸੀਏ ਨੇ ਇਹ ਨੋਟਿਸ ਸਿਵਲ ਏਵੀਏਸ਼ਨ ਰਿਕੁਆਇਰਮੈਂਟ (Civil Aviation Requirement – CAR) ਉਲੰਘਣਾ ਦੇ ਹਵਾਲੇ ਨਾਲ ਇਹ ਨੋਟਿਸ ਜਾਰੀ ਕੀਤਾ ਹੈ। ਨੋਟਿਸ ਬਾਰੇ ਏਅਰ ਇੰਡੀਆ ਦੀਆਂ ਟਿੱਪਣੀਆਂ ਫ਼ੌਰੀ ਤੌਰ ’ਤੇ ਹਾਸਲ ਨਹੀਂ ਹੋ ਸਕੀਆਂ, ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ।

You must be logged in to post a comment Login