ਗੁਰਪਿੰਦਰ ਸਿੰਘ ਵਲੋਂ 2 ਨੰ. ਡਵੀਜ਼ਨ ਥਾਣੇ ਦੇ ਇੰਚਾਰਜ ਦਾ ਅਹੁੱਦਾ ਸੰਭਾਲਿਆ

ਗੁਰਪਿੰਦਰ ਸਿੰਘ ਵਲੋਂ 2 ਨੰ. ਡਵੀਜ਼ਨ ਥਾਣੇ ਦੇ ਇੰਚਾਰਜ ਦਾ ਅਹੁੱਦਾ ਸੰਭਾਲਿਆ

ਪਟਿਆਲਾ, 21 ਜੂਨ (ਜੀ. ਕੰਬੋਜ)- ਮਿਹਨਤੀ ਤੇ ਇਮਾਨਦਾਰ ਪੁਲਿਸ ਅਫਸਰ ਐਸ. ਆਈ. ਸ੍ਰ. ਗੁਰਪਿੰਦਰ ਸਿੰਘ ਨੂੰ ਬੀਤੇ ਦਿਨੀਂ 2 ਨੰਬਰ ਡਵੀਜ਼ਨ ਥਾਣੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਵਲੋਂ ਦੋ ਨੰਬਰ ਡਵੀਜ਼ਨ ਥਾਣੇ ਦੇ ਇੰਚਾਰਜ ਦਾ ਅਹੁੱਦਾ ਸੰਭਾਲਦਿਆਂ ਹੀ ਏਰੀਏ ਦੇ ਗੈਰ-ਸਮਾਜਿਕ ਅੰਨਸਰਾਂ, ਖਾਸਕਰ ਨਸ਼ਾਂ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਕਾਨੂੰਨ ਹੱਥਾਂ ਵਿਚ ਲੈਣ ਵਾਲਿਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਫਲ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਜਾਵੇਗਾ ਤੇ ਕਿਸੇ ਵੀ ਨਸ਼ਾ ਤਸਕਰ ਤੇ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ਾਂ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਉਹ ਇਹ ਗੰਦਾ ਧੰਦਾ ਛੱਡ ਦੇਣ ਨਹੀਂ ਫਿਰ ਬਣਦੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਲਈ 24 ਘੰਟੇ ਹਾਜ਼ਰ ਹਨ। ਉਨ੍ਹਾਂ ਵਲੋਂ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਮੁਹਿੰਮ ਵਿਚ ਖੁੱਲ੍ਹ ਕੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

You must be logged in to post a comment Login