ਪ੍ਰਧਾਨ ਪਰਮਵੀਰ ਸਿੰਘ ਪੰਮਾ ਵਲੋਂ ਯੋਗਾ ਕੈਂਪ ਲਗਾਇਆ

ਪ੍ਰਧਾਨ ਪਰਮਵੀਰ ਸਿੰਘ ਪੰਮਾ ਵਲੋਂ ਯੋਗਾ ਕੈਂਪ ਲਗਾਇਆ

ਪਟਿਆਲਾ, 22 ਜੂਨ (ਪ. ਪ.)- ਇੰਟਰਨੈਸ਼ਨਲ ਯੋਗ ਦਿਵਸ ਮੌਕੇ ਭਾਜਪਾ ਸਨੌਰ ਮੰਡਲ ਪ੍ਰਧਾਨ ਸ੍ਰ. ਪਰਮਵੀਰ ਸਿੰਘ ਸਨੌਰ ਵੱਲੋਂ ਯੋਗਾ ਕੈਂਪ ਲਗਾਇਆ ਗਿਆ ਅਤੇ ਸਮੂਹ ਸਨੌਰ ਵਾਸੀਆਂ ਨਾਲ ਰਲ ਕੇ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਹਿਊਮਨ ਰਾਈਟਸ ਕਮਿਸ਼ਨ ਦੇ ਸਾਬਕਾ ਮੈਂਬਰ ਬਰਜਿੰਦਰ ਠਾਕੁਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਰੌਲੀ ਦੇਵੀਗੜ੍ਹ ਮੰਡਲ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਪਰਮਵੀਰ ਸਿੰਘ ਵਲੋਂ ਯੋਗਾ ਦੇ ਗੁਰ ਸਿਖਾਉਣ ਪਹੁੰਚੇ ਕੋਚ ਫਕੀਰ ਚੰਦ, ਮੈਡਮ ਰਜੇਸ਼ ਕੌਰ ਅਤੇ ਮੈਡਮ ਪਿੰਕੀ ਦਾ ਤਹਿ ਦਿਲੋਂ ਕਰਦਿਆਂ ਕਿਹਾ ਕਿ ਯੋਗਾ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮੀਅਤ ਹੈ। ਸਾਨੂੰ ਇਹ ਰੁਟੀਨ ਵਿਚ ਕਰਨਾ ਚਾਹੀਦਾ ਹੈ। ਮੁੱਖ ਮਹਿਮਾਨ ਬਰਜਿੰਦਰ ਠਾਕੁਰ ਵਲੋਂ ਰੁੱਖ ਲਗਾਉਣ ਅਤੇ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਵੀ ਪ੍ਰੇਰਨਾ ਦਿੱਤੀ। ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਗਰੋਲੀ ਵਲੋਂ ਯੋਗ ਦਿਵਸ ਮੌਕੇ ਯੋਗਾ ਕੈਂਪ ਦਾ ਆਯੋਜਨ ਕਰਨ ਲਈ ਸਨੌਰ ਮੰਡਲ ਪ੍ਰਧਾਨ ਪਰਮਵੀਰ ਸਿੰਘ ਸ਼ਲਾਘਾ ਕੀਤੀ। ਇਸ ਮੌਕੇ ਜੱਸੀ ਬੱਲਾ ਗੁਜਰ, ਚਰਨਜੀਤ ਚਾਵਲਾ, ਮਨਦੀਪ ਸਿੰਘ ਗੁਰਪ੍ਰੀਤ ਸਿੰਘ, ਸਾਹਿਲ ਜੋਸ਼ਨ, ਅਮਨਦੀਪ ਸਿੰਘ ਲਵਲੀ, ਹਰਮਨ ਚੂਨੀ ਲਾਲ, ਅਨਿਲ ਰੂਪ, ਬਲਬੀਰ ਸਿੰਘ ਰਿੰਕੂ, ਨੀਰਜ ਮੰਗੀ, ਵੈਦ ਸੁਰਿੰਦਰ ਪਾਂਡਵ, ਡਾ. ਸ਼ੰਕਰ ਮਨੀਸ਼, ਹਰਮੀਤ ਸਿੰਘ, ਸਮੀਰ, ਮੇਜਰ ਸੂਬੇਦਾਰ ਭਗਵਾਨ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। 

You must be logged in to post a comment Login