ਪੁਰਸ਼ ਹਾਕੀ: ਭਾਰਤ ਨੇ ਬੈਲਜੀਅਮ ਨੂੰ 4-3 ਨਾਲ ਹਰਾਇਆ

ਪੁਰਸ਼ ਹਾਕੀ: ਭਾਰਤ ਨੇ ਬੈਲਜੀਅਮ ਨੂੰ 4-3 ਨਾਲ ਹਰਾਇਆ

ਐਂਟਵਰਪ (ਬੈਲਜੀਅਮ), 23 ਜੂਨ :ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ ਐਫਆਈਐਚ ਪ੍ਰੋ ਲੀਗ ਦੇ ਯੂਰਪੀਅਨ ਗੇੜ ਵਿੱਚ ਬੈਲਜੀਅਮ ਨੂੰ 4-3 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਮੈਚ ਖਤਮ ਹੋਣ ਤੋਂ ਸਿਰਫ਼ ਦੋ ਮਿੰਟ ਬਾਕੀ ਰਹਿੰਦਿਆਂ ਸਕੋਰ 3-3 ਨਾਲ ਬਰਾਬਰ ਹੋ ਗਿਆ ਸੀ ਪਰ ਭਾਰਤ ਨੇ ਸਰਕਲ ਦੇ ਅੰਦਰ ਸਖ਼ਤ ਚੁਣੌਤੀ ਦੇ ਬਾਅਦ ਰੈਫਰਲ ਮੰਗਿਆ ਤੇ ਫੈਸਲਾ ਭਾਰਤ ਦੇ ਹੱਕ ਵਿੱਚ ਗਿਆ ਅਤੇ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਦੱਸਣਾ ਬਣਦਾ ਹੈ ਕਿ ਇਸ ਲੀਗ ਵਿਚ ਭਾਰਤ ਮਹਿਲਾ ਹਾਕੀ ਟੀਮ ਨੇ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ।

You must be logged in to post a comment Login