ਭਾਰਤੀ ਏਅਰਲਾਈਨਾਂ ਵੱਲੋਂ ਮੱਧ ਪੂਰਬ, ਯੂਰਪ ਅਤੇ ਅਮਰੀਕਾ ਤੇ ਕੈਨੇਡਾ ਲਈ ਉਡਾਣਾਂ ਮੁਅੱਤਲ

ਭਾਰਤੀ ਏਅਰਲਾਈਨਾਂ ਵੱਲੋਂ ਮੱਧ ਪੂਰਬ, ਯੂਰਪ ਅਤੇ ਅਮਰੀਕਾ ਤੇ ਕੈਨੇਡਾ ਲਈ ਉਡਾਣਾਂ ਮੁਅੱਤਲ

ਨਵੀਂ ਦਿੱਲੀ, 24 ਜੂਨ : ਭਾਰਤੀ ਏਅਰਲਾਈਨਾਂ ਨੇ ਖੇਤਰ ਵਿੱਚ ਵਧਦੇ ਤਣਾਅ ਦਰਮਿਆਨ ਮੱਧ ਪੂਰਬ ਲਈ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਫੈਸਲੇ ਨਾਲ ਜਿੱਥੇ ਹਜ਼ਾਰਾਂ ਯਾਤਰੀ ਅਸਰਅੰਦਾਜ਼ ਹੋਏ ਹਨ, ਉਥੇ ਏਅਰਲਾਈਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਝੱਲਣਾ ਪਿਆ ਹੈ। ਏਅਰ ਇੰਡੀਆ, ਜੋ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਦੇ ਹਾਦਸਾਗ੍ਰਸਤ ਹੋਣ ਕਰਕੇ ਪਹਿਲਾਂ ਹੀ ਸੰਚਾਲਨ ਨਾਲ ਜੁੜੇ ਅੜਿੱਕਿਆਂ ਨਾਲ ਜੂਝ ਰਹੀ ਹੈ, ਨੇ ਮੱਧ ਪੂਰਬ, ਯੂਰਪ ਦੇ ਨਾਲ-ਨਾਲ ਅਮਰੀਕਾ ਅਤੇ ਕੈਨੇਡਾ ਵਿਚ ਪੰਜ ਥਾਵਾਂ ਲਈ ਆਪਣੀਆਂ ਸੇਵਾਵਾਂ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਆਂ ਹਨ।ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘‘ਮੱਧ ਪੂਰਬ ਵਿੱਚ ਬਣੇ ਮੌਜੂਦਾ ਹਾਲਾਤ ਅਤੇ ਕੁਝ ਹਵਾਈ ਖੇਤਰਾਂ ਦੇ ਬੰਦ ਹੋਣ ਕਰਕੇ, ਏਅਰ ਇੰਡੀਆ ਐਕਸਪ੍ਰੈਸ ਨੇ ਇਸ ਖੇਤਰ ਲਈ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ।’’ਉਧਰ ਇੰਡੀਗੋ ਨੇ ਵੀ ਅੱਜ ਸਵੇਰੇ ਕਿਹਾ ਕਿ ਉਹ ਵਰਤਮਾਨ ਵਿੱਚ ਅਤੇ ਹੌਲੀ-ਹੌਲੀ ਕੰਮ ਸ਼ੁਰੂ ਕਰ ਰਹੀ ਹੈ ਕਿਉਂਕਿ ਮੱਧ ਪੂਰਬ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ੍ਹ ਰਹੇ ਹਨ। ਏਅਰਲਾਈਨ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਹਾਲਾਤ ’ਤੇ ਨੇੜਿਓਂ ਨਿਗ੍ਹਾ ਰੱਖ ਰਹੇ ਹਾਂ। ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਯਕੀਨੀ ਬਣਾਉਣ ਲਈ ਸਭ ਤੋਂ ਸੁਰੱਖਿਅਤ ਉਪਲਬਧ ਉਡਾਣ ਮਾਰਗਾਂ ’ਤੇ ਵਿਚਾਰ ਕਰ ਰਹੇ ਹਾਂ।’’ ਦੁਬਈ ਅਤੇ ਦੋਹਾ ਦੇ ਹਵਾਈ ਅੱਡੇ ਵੀ ਰੁਝੇਂਵਿਆਂ ਵਾਲੀ ਕੌਮਾਂਤਰੀ ਹੱਬ ਹੈ, ਜਿਨ੍ਹਾਂ ਵਿੱਚ ਭਾਰਤ ਤੋਂ ਯੂਰਪ ਅਤੇ ਅਮਰੀਕਾ ਦੀਆਂ ਮੰਜ਼ਿਲਾਂ ਲਈ ਉਡਾਣ ਭਰਨ ਵਾਲੇ ਯਾਤਰੀ ਵੀ ਸ਼ਾਮਲ ਹਨ।

You must be logged in to post a comment Login