ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ

ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ

ਨਵੀਂ ਦਿੱਲੀ, 26 ਜੂਨ : ਭਾਰਤ ਦਾ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 4:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਏ ਹਨ। ਡਰੈਗਨ ਪੁਲਾੜ ਵਾਹਨ, ਜਿਸ ਵਿਚ ਚਾਰੇ ਪੁਲਾੜ ਯਾਤਰੀ ਸਵਾਰ ਹਨ, ਦਾ ਓਰਬਿਟਲ ਲੈਬਾਰਟਰੀ ਨਾਲ ਡੌਕਿੰਗ (ਜੁੜਨ) ਦਾ ਅਮਲ ਪੂਰਾ ਹੋ ਗਿਆ ਹੈ। ਗ੍ਰੇਸ ਨਾਮਕ ਪੁਲਾੜ ਯਾਨ ਨੇ ਉੱਤਰੀ ਅਟਲਾਂਟਿਕ ਮਹਾਂਸਾਗਰ ਉੱਤੇ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਪੁਲਾੜ ਸਟੇਸ਼ਨ ਨਾਲ ਇੱਕ ਸਾਫਟ ਕੈਪਚਰ ਪ੍ਰਾਪਤ ਕੀਤਾ।

You must be logged in to post a comment Login