ਭਾਰਤ ਨੇ ਯੂਐੱਨ ’ਚ ਪਾਕਿ ਦੀਆਂ ਬੇਬੁਨਿਆਦ ਟਿੱਪਣੀਆਂ ਖਿਲਾਫ਼ ਇਤਰਾਜ਼ ਜਤਾਇਆ

ਭਾਰਤ ਨੇ ਯੂਐੱਨ ’ਚ ਪਾਕਿ ਦੀਆਂ ਬੇਬੁਨਿਆਦ ਟਿੱਪਣੀਆਂ ਖਿਲਾਫ਼ ਇਤਰਾਜ਼ ਜਤਾਇਆ

ਸੰਯੁਕਤ ਰਾਸ਼ਟਰ, 26 ਜੂਨ : ਭਾਰਤ ਨੇ ਪਾਕਿਸਤਾਨ ਦੀਆਂ ਬੇਬੁਨਿਆਦ ਟਿੱਪਣੀਆਂ, ਦੇਸ਼ ਵਿੱਚ ਬੱਚਿਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਅਤੇ ਸਰਹੱਦ ਪਾਰ ਅਤਿਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਭਾਰਤ ਨੇ ਜ਼ੋਰ ਦਿੰਦਿਆਂ ਕਿ ਦੁਨੀਆ ਪਹਿਲਗਾਮ ਹਮਲੇ ਨੂੰ ਨਹੀਂ ਭੁੱਲੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪੀ. ਹਰੀਸ਼ ਨੇ ਕਿਹਾ, “ਮੈਂ CAAC (ਬੱਚੇ ਅਤੇ ਹਥਿਆਰਬੰਦ ਸੰਘਰਸ਼) ਏਜੰਡੇ ਦੇ ਗੰਭੀਰ ਉਲੰਘਣਾ ਕਰਨ ਵਾਲਿਆਂ ਵਿੱਚੋਂ ਇੱਕ ਪਾਕਿਸਤਾਨ ਦੇ ਪ੍ਰਤੀਨਿਧੀ ਵਲੋਂ ਕੀਤੀਆਂ ਗਈਆਂ ਸਿਆਸੀ ਤੌਰ ’ਤੇ ਪ੍ਰੇਰਿਤ ਟਿੱਪਣੀਆਂ ਦਾ ਜਵਾਬ ਦੇਣ ਲਈ ਮਜਬੂਰ ਹਾਂ।’’

You must be logged in to post a comment Login