ਸਾਡੇ ’ਚ ਰੱਬ ਨਾ ਦੇਖੋ, ਨਿਆਂ ਵਿਚੋਂ ਰੱਬ ਨੂੰ ਦੇਖੋ: ਸੁਪਰੀਮ ਕੋਰਟ

ਸਾਡੇ ’ਚ ਰੱਬ ਨਾ ਦੇਖੋ, ਨਿਆਂ ਵਿਚੋਂ ਰੱਬ ਨੂੰ ਦੇਖੋ: ਸੁਪਰੀਮ ਕੋਰਟ

ਨਵੀਂ ਦਿੱਲੀ, 4 ਜੁਲਾਈ : ‘‘ਸਾਡੇ ਵਿੱਚ ਰੱਬ ਨਾ ਦੇਖੋ’’। ਸੁਪਰੀਮ ਕੋਰਟ (Supreme Court) ਨੇ ਸ਼ੁੱਕਰਵਾਰ ਨੂੰ ਇਹ ਟਿੱਪਣੀ ਉਦੋਂ ਕੀਤੀ ਜਦੋਂ ਇੱਕ ਵਕੀਲ ਨੇ ਕਿਹਾ ਕਿ ਉਹ ਜੱਜਾਂ ਵਿੱਚ ਰੱਬ ਦੇਖਦੇ ਹਨ। ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਕੇ. ਵਿਨੋਦ ਚੰਦਰਨ (Justices M M Sundresh and K Vinod Chandran) ਨੇ ਉੱਤਰ ਪ੍ਰਦੇਸ਼ ਦੇ ਇੱਕ ਮੰਦਰ ਦੇ ਮਾਮਲੇ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਇਸ ਮਾਮਲੇ ਵਿੱਚ ਪੇਸ਼ ਹੋਏ ਇੱਕ ਵਕੀਲ ਨੇ ਇਹ ਕਹਿ ਕੇ ਉਸ ਨੂੰ ਕੇਸ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਕਿ ਉਸ ਦਾ ਮੁਵੱਕਿਲ ਉਸਦੀ ਗੱਲ ਨਹੀਂ ਸੁਣ ਰਿਹਾ ਸੀ। ਵਕੀਲ ਨੇ ਹੋਰ ਦਾਅਵਾ ਕੀਤਾ ਕਿ ਉਸ ਨੂੰ ਆਪਣੇ ਮੁਵੱਕਿਲ ਤੋਂ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ “ਜੱਜਾਂ ਨੂੰ ਵਕੀਲਾਂ ਰਾਹੀਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।”

You must be logged in to post a comment Login