ਅਬੋਹਰ ਵਿਚ ਦਿਨ ਦਿਹਾੜੇ ਕਤਲ

ਅਬੋਹਰ ਵਿਚ ਦਿਨ ਦਿਹਾੜੇ ਕਤਲ

ਚੰਡੀਗੜ੍ਹ, 7 ਜੁਲਾਈ- ਅਬੋਹਰ ਸ਼ਹਿਰ ਵਿਚ ‘New Wear Well’ ਸ਼ੋਅਰੂਮ ਦੇ ਸਹਿ ਮਾਲਕ ਸੰਜੈ ਵਰਮਾ ਦਾ ਅੱਜ ਦਿਨ ਦਿਹਾੜੇ ਸਟੋਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਚਸ਼ਮਦੀਦਾਂ ਮੁਤਾਬਕ ਇਹ ਪੂਰੀ ਵਾਰਦਾਤ ਵਰਮਾ ਦੀ ਮਾਲਕੀ ਵਾਲੇ ਸ਼ੋਅਰੂਮ ਦੇ ਬਿਲਕੁਲ ਬਾਹਰ ਵਾਪਰੀ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ ਗੋਲੀਆਂ ਚਲਾਈਆਂ।ਚਸ਼ਮਦੀਦਾਂ ਨੇ ਕਿਹਾ ਕਿ ਵਰਮਾ ਜਿਵੇਂ ਹੀ ਸ਼ੋਅਰੂਮ ’ਚੋਂ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨਦਾਰ ਤੇ ਹੋਰ ਰਾਹਗੀਰ ਉਥੋਂ ਭੱਜ ਗਏ। ਵਰਮਾ ਨੂੰ ਗੰਭੀਰ ਹਾਲਤ ਵਿਚ ਫੌਰੀ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਘਟਨਾ ਮਗਰੋਂ ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।ਪੁਲੀਸ ਵੱਲੋਂ ਹਮਲਾਵਰਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਘਟਨਾ ਤੋਂ ਫੌਰੀ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਕਤਲ ਪਿਛਲਾ ਮਨੋਰਥ ਅਜੇ ਸਪੱਸ਼ਟ ਨਹੀਂ ਹੈ, ਪਰ ਅਧਿਕਾਰੀ ਕਾਰੋਬਾਰੀ ਦੁਸ਼ਮਣੀ ਅਤੇ ਨਿੱਜੀ ਦੁਸ਼ਮਣੀ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਸੰਜੈ ਵਰਮਾ ਦੀ ਹੱਤਿਆ ਨਾਲ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ।

You must be logged in to post a comment Login