ਅਬੋਹਰ, 8 ਜੁਲਾਈ : ਅਧਿਕਾਰੀਆਂ ਨੇ ਦੱਸਿਆ ਕਿ ਅਬੋਹਰ ਦੇ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਕੇਸ (murder of Abohar businessman Sanjay Verma) ਦੇ ਦੋ ਮਸ਼ਕੂਕ ਮੁਲਜ਼ਮ ਮੰਗਲਵਾਰ ਨੂੰ ਅਬੋਹਰ ਸ਼ਹਿਰ ਦੇ ਬਾਹਰਵਾਰ ਇੱਕ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ। ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਗੋਲੀਬਾਰੀ ਸ਼ੁਰੂ ਹੋ ਗਈ ਤੇ ਇਸ ਵਿਚ ਦੋਵੇਂ ਮੁਲਜ਼ਮ ਮਾਰੇ ਗਏ।ਗ਼ੌਰਤਲਬ ਹੈ ਕਿ ਅਬੋਹਰ ਦੇ ਮਸ਼ਹੂਰ ਨਿਊ ਵੀਅਰ ਵੈੱਲ ਐਂਪੋਰੀਅਮ (New Wear Well Emporium) ਦੇ ਸਹਿ ਮਾਲਕ ਸੰਜੇ ਵਰਮਾ ਦਾ ਸੋਮਵਾਰ ਨੂੰ ਉਸਦੇ ਸ਼ੋਅਰੂਮ ਦੇ ਬਾਹਰ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲੀਸ ਨੇ ਕਤਲ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਸੀ।ਕਾਤਲ ਇੱਕ ਮੋਟਰਸਾਈਕਲ ਰਾਹੀਂ ਫਰਾਰ ਹੋ ਗਏ, ਜਿਸ ਦੀ ਮਦਦ ਇੱਕ ਸਾਥੀ ਨੇ ਕੀਤੀ ਜੋ ਨੇੜੇ ਹੀ ਉਡੀਕ ਕਰ ਰਿਹਾ ਸੀ। ਬਾਅਦ ਵਿੱਚ ਉਹ ਸਾਈਕਲ ਨੂੰ ਸੜਕ ਕਿਨਾਰੇ ਛੱਡ ਕੇ ਸਿੱਟੋ ਗੁੰਨੋ ਰੋਡ ਨੇੜੇ ਖੜ੍ਹੀ ਇੱਕ ਕਾਰ ਵਿੱਚ ਭੱਜ ਗਏ ਸਨ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ (Special Director General of Police (Law & Order) Arpit Shukla) ਨੇ ਅੱਜ ਬਾਅਦ ਦੁਪਹਿਰ ਅਪਰਾਧ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਸਾਰੇ ਦੋਸ਼ੀ ਜਲਦੀ ਹੀ ਪੁਲੀਸ ਹਿਰਾਸਤ ਵਿੱਚ ਹੋਣਗੇ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login