ਟਰੰਪ ਦੀ ਕੈਨੇਡੀਅਨ ਸਮਾਨ ’ਤੇ ਟੈਕਸ 35 ਫੀਸਦੀ ਤੱਕ ਵਧਾਉਣ ਦੀ ਯੋਜਨਾ

ਟਰੰਪ ਦੀ ਕੈਨੇਡੀਅਨ ਸਮਾਨ ’ਤੇ ਟੈਕਸ 35 ਫੀਸਦੀ ਤੱਕ ਵਧਾਉਣ ਦੀ ਯੋਜਨਾ

ਵਾਸ਼ਿੰਗਟਨ, 11 ਜੁਲਾਈ : ਦੋ ਉੱਤਰੀ ਅਮਰੀਕੀ ਦੇਸ਼ਾਂ ਵਿਚਾਲੇ ਤਣਾਅ ਹੋਰ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀਰਵਾਰ ਦੇ ਪੱਤਰ ਵਿੱਚ ਟਰੰਪ ਨੇ ਦੱਸਿਆ ਹੈ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ’ਤੇ ਟੈਕਸ 35 ਫੀਸਦੀ ਤੱਕ ਵਧਾਉਣਗੇ। ਫਰਵਰੀ ਵਿੱਚ ਟਰੰਪ ਵੱਲੋ ਪਹਿਲਾਂ 25 ਫੀਸਦੀ ਟੈਕਸ ਐਲਾਨਿਆ ਗਿਆ ਸੀ ਪਰ ਇਹ ਵਾਧੇ ਦਾ ਕਾਰਨ ਕੈਨੇਡਾ ਨੂੰ ਫੈਂਟਾਨਿਲ ਦੀ ਤਸਕਰੀ ’ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਾ ਦੱਸਿਆ ਗਿਆ ਹੈ। ਵਧੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। ਟਰੰਪ ਨੇ ਲਿਖਿਆ, “ਮੈਨੂੰ ਇਹ ਦੱਸਣਾ ਪਵੇਗਾ ਕਿ ਫੈਂਟਾਨਿਲ ਕੈਨੇਡਾ ਨਾਲ ਸਾਡੀ ਇਕਲੌਤੀ ਚੁਣੌਤੀ ਨਹੀਂ ਹੈ। ਇਸ ਦੀਆਂ ਕਈ ਟੈਕਸ, ਅਤੇ ਗੈਰ-ਟੈਕਸ ਨੀਤੀਆਂ ਅਤੇ ਵਪਾਰਕ ਰੁਕਾਵਟਾਂ ਹਨ।” ਟਰੰਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਰਨੀ ਨੇ ਐਕਸ (ਪਲੇਟਫਾਰਮ) ’ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨਾਲ ਆਪਣੀ ਇੱਕ ਤਸਵੀਰ ਪੋਸਟ ਕੀਤੀ। ਉਨ੍ਹਾਂ ਕਿਹਾ, “ਆਲਮੀ ਵਪਾਰਕ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆ ਕੈਨੇਡਾ ਵਰਗੇ ਭਰੋਸੇਯੋਗ ਆਰਥਿਕ ਭਾਈਵਾਲਾਂ ਵੱਲ ਮੁੜ ਰਹੀ ਹੈ।” ਇਸ ਦੌਰਾਨ ਟਰੰਪ ਨੇ ਕਈ ਦੇਸ਼ਾਂ ਨੂੰ ਟੈਕਸ ਪੱਤਰ ਭੇਜੇ ਹਨ।

You must be logged in to post a comment Login