ਮੁੰਬਈ : ਦਿੱਲੀ ਤੋਂ ਗੋਆ ਜਾ ਰਹੇ ਇੰਡੀਗੋ ਦੇ ਜਹਾਜ਼ ਦਾ ਹਵਾ ਵਿੱਚ ਇੰਜਣ ਫੇਲ੍ਹ ਹੋਣ ਕਾਰਨ ਬੁੱਧਵਾਰ ਨੂੰ ਇੱਥੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਕ ਸੂਤਰ ਨੇ ਦੱਸਿਆ ਕਿ ਏਅਰਕ੍ਰਾਫਟ A320 ਨਿਓ, ਫਲਾਈਟ 6E 6271 ਨੂੰ ਮੁੰਬਈ ਵੱਲ ਮੋੜਿਆ ਗਿਆ ਅਤੇ ਰਾਤ 9:52 ਵਜੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇੰਡੀਗੋ ਦੇ ਇੱਕ ਬੁਲਾਰੇ ਨੇ ਕਿਹਾ ਕਿ ਦਿੱਲੀ ਤੋਂ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡਾ ਗੋਆ ਲਈ ਉਡਾਣ ਭਰਨ ਵੇਲੇ ਫਲਾਈਟ 6E 6271 ਵਿੱਚ ਇੱਕ ਤਕਨੀਕੀ ਖਰਾਬੀ ਦਾ ਪਤਾ ਲੱਗਾ ਸੀ। ਏਅਰਲਾਈਨ ਦੇ ਅਨੁਸਾਰ ਜਹਾਜ਼ ਨੂੰ ਮੋੜਿਆ ਗਿਆ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਮੁੰਬਈ ਵਿਚ ਉਤਾਰਿਆ ਗਿਆ।ਸੂਤਰ ਨੇ ਦੱਸਿਆ, ‘‘ਦਿੱਲੀ-ਗੋਆ ਰੂਟ ’ਤੇ ਚੱਲ ਰਹੀ ਇੰਡੀਗੋ ਫਲਾਈਟ 6E-6271 ਲਈ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਜਦੋਂ ਇਸਨੂੰ ਇੱਕ ਇੰਜਣ ਫੇਲ੍ਹ ਹੋਣ ਕਾਰਨ ਮੁੰਬਈ ਵੱਲ ਮੋੜਿਆ ਗਿਆ ਸੀ।’’ ਏਅਰਲਾਈਨ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਾਂ ਖਰਾਬੀ ਦੀ ਪ੍ਰਕਿਰਤੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹਾਲਾਂਕਿ ਯਾਤਰੀਆ ਨੂੰ ਕਿਸੇ ਹੋਰ ਜਹਾਜ਼ ਰਾਹੀਂ ਦਿੱਲੀ ਪਹੁੰਚਾਇਆ ਗਿਆ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login