ਕ੍ਰਿਕਟ: ਰੂਟ ਮੁੜ ਬਣਿਆ ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼

ਕ੍ਰਿਕਟ: ਰੂਟ ਮੁੜ ਬਣਿਆ ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼

ਦੁਬਈ : ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋਅ ਰੂਟ ਨੇ ਇਕ ਹਫ਼ਤੇ ਦੇ ਅੰਦਰ ਮੁੜ ਤੋਂ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਪੁਰਸ਼ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ ਜਦਕਿ ਭਾਰਤ ਦਾ ਆਲਰਾਊਂਡਰ ਰਵਿੰਦਰ ਜਡੇਜਾ ਅੱਜ ਜਾਰੀ ਨਵੀਂ ਸੂਚੀ ਵਿੱਚ 34ਵੇਂ ਸਥਾਨ ’ਤੇ ਪਹੁੰਚ ਗਿਆ ਹੈ।ਲਾਰਡਜ਼ ਵਿੱਚ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੈਸਟ ਵਿੱਚ ਰੂਟ ਨੇ 104 ਅਤੇ 40 ਦੌੜਾਂ ਬਣਾਈਆਂ ਸਨ, ਜਿਸ ਨੂੰ ਇੰਗਲੈਂਡ ਨੇ 22 ਦੌੜਾਂ ਨਾਲ ਜਿੱਤਿਆ। ਭਾਰਤੀ ਬੱਲੇਬਾਜ਼ਾਂ ਵਿੱਚ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਉਪ ਕਪਤਾਨ ਰਿਸ਼ਭ ਪੰਤ ਕ੍ਰਮਵਾਰ ਪੰਜਵੇਂ ਤੇ ਅੱਠਵੇਂ ਜਦਕਿ ਕਪਤਾਨ ਸ਼ੁਭਮਨ ਗਿੱਲ ਨੌਵੇਂ ਸਥਾਨ ’ਤੇ ਹੈ।

You must be logged in to post a comment Login