‘ਮਾਤਾ ਨੈਣਾ ਦੇਵੀ’ ਦੇ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

‘ਮਾਤਾ ਨੈਣਾ ਦੇਵੀ’ ਦੇ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

ਪਟਿਆਲਾ, 21 ਜੁਲਾਈ (ਜੀ. ਕੰਬੋਜ) -ਬਾਬਾ ਨਿਰਮਾਣ ਸੇਵਾ ਸੰਮਤੀ ਲੰਗੜੋਈ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਵਲੋਂ ਮਾਤਾ ਸ੍ਰੀ ਨੈਣਾ ਦੇਵੀ ਵਿਖੇ ਲਗਾਏ ਜਾਣ ਵਾਲੇ 53ਵਾਂ ਸਾਲਾਨਾ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਪੰਜਾਬ ਪ੍ਰਧਾਨ ਸ੍ਰੀ ਮੁਰਾਰੀ ਲਾਲ ਮਿੱਤਲ ਵਲੋਂ ਹਰੀ ਝੰਡੀ ਦੇ ਕੇ ਸੂਲਰ ਰੋਡ ਸੂਰਪ ਟਾਵਰ ਤੋਂ ਰਵਾਨਾ ਕੀਤਾ ਗਿਆ। ਇਹ ਭੰਡਾਰਾ 24 ਜੁਲਾਈ ਤੋਂ 2 ਅਗਸਤ ਤੱਕ ਲਗਾਤਾਰ ਲਗਾਇਆ ਜਾਵੇਗਾ। ਇਸ ਸਬੰਧੀ ਸੇਵਾ ਦਲ ਦੇ ਪ੍ਰਧਾਨ ਸ੍ਰੀ ਮੁਰਾਰੀ ਲਾਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਦੁਰਗਾ ਸੇਵਾ ਦਲ ਵਲੋਂ ਹਰ ਸਾਲ ਮਾਤਾ ਸ੍ਰੀ ਨੈਣਾ ਦੇਵੀ ਵਿਖੇ ਭੰਡਾਰਾ ਕੀਤਾ ਜਾਂਦਾ ਹੈ। ਉਨ੍ਹਾਂ ਵਲੋਂ ਇਹ ਸੇਵਾ 1973 ਤੋਂ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਵਾਰ 53ਵਾਂ ਲੰਗਰ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦੁਰਗਾ ਸੇਵਾ ਦਲ ਵਲੋਂ ਸਾਲਾਨਾ ਭੰਡਾਰੇ ਵਿਚ ਕਰੀਬ 400 ਵਲੰਟਰੀ ਪੂਰੀ ਸ਼ਰਧਾ ਨਾਲ ਸੇਵਾ ਕਰਦੇ ਹਨ।ਅੰਤ ’ਚ ਮੁਰਾਰੀ ਲਾਲ ਮਿੱਤਲ ਵਲੋਂ ਸ੍ਰੀ ਦੁਰਗਾ ਸੇਵਾ ਦਲ ਦੇ ਮੈਂਬਰਾਂ, ਵਲੰਟੀਅਰ ਤੇ ਸ਼ਰਧਾਲੂਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲੰਗਰ ਇੰਚਾਰਜ ਹਰਿੰਦਰ ਵਿੱਕੀ, ਸੈਕਟਰੀ ਸ੍ਰੀ ਨਰਿੰਦਰ ਸ਼ਰਮਾ, ਭੁਪੇਸ਼ ਅਰੌੜਾ ਪੀ ਆਰ ਓ, ਸੰਜੇ ਬਾਂਸਲ, ਪ੍ਰੇਮ ਸਿੰਘ, ਮਾਮਰਾਜ, ਤ੍ਰਿਲੋਚਨ ਸਿੰਘ, ਲਾਭ ਸਿੰਘ, ਸਤੀਸ਼ ਜੈਨ, ਹਰਦੀਪ ਹੈਰੀ, ਅਸ਼ੋਕ ਕੁਮਾਰ, ਸਰੂਪ ਟਾਵਰ ਸੁਸਾਇਟੀ ਦੇ ਮੈਂਬਰ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ।

You must be logged in to post a comment Login