ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਜਹਾਜ਼ ਦੀ ਸਹਾਇਕ ਪਾਵਰ ਯੂਨਿਟ ’ਚ ਅੱਗ ਲੱਗੀ

ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਜਹਾਜ਼ ਦੀ ਸਹਾਇਕ ਪਾਵਰ ਯੂਨਿਟ ’ਚ ਅੱਗ ਲੱਗੀ

ਨਵੀਂ ਦਿੱਲੀ : ਮੰਗਲਵਾਰ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਸਹਾਇਕ ਪਾਵਰ ਯੂਨਿਟ ਨੂੰ ਅੱਗ ਲੱਗ ਗਈ। ਇਸ ਦੌਰਾਨ ਸਾਰੇ ਮੁਸਾਫ਼ਰ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਏਅਰਲਾਈਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “22 ਜੁਲਾਈ 2025 ਨੂੰ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਫਲਾਈਟ AI 315 ਦੇ ਲੈਂਡਿੰਗ ਅਤੇ ਗੇਟ ‘ਤੇ ਪਾਰਕ ਕਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਸਹਾਇਕ ਪਾਵਰ ਯੂਨਿਟ (APU) ਵਿੱਚ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮੁਸਾਫ਼ਰਾਂ ਨੇ ਉਤਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਿਸਟਮ ਡਿਜ਼ਾਈਨ ਅਨੁਸਾਰ APU ਆਪਣੇ ਆਪ ਬੰਦ ਹੋ ਗਿਆ ਸੀ।” ਤਰਜਮਾਨ ਨੇ ਕਿਹਾ ਕਿ ਇਸ ਕਾਰਨ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ, ਜਦੋਂ ਕਿ ਯਾਤਰੀ ਅਤੇ ਚਾਲਕ ਦਸਤੇ ਦੇ ਮੈਂਬਰ ਕੁੱਲ ਮਿਲਾ ਕੇ ਜਹਾਜ਼ ਵਿਚੋਂ ਉਤਰ ਗਏ ਸਨ ਅਤੇ ਸੁਰੱਖਿਅਤ ਹਨ। ਬੁਲਾਰੇ ਨੇ ਹੋਰ ਕਿਹਾ, “ਜਹਾਜ਼ ਨੂੰ ਹੋਰ ਜਾਂਚ ਲਈ ਉਡਣ ਤੋਂ ਰੋਕ ਲਿਆ ਗਿਆ ਹੈ ਅਤੇ ਨਿਯਮਾਂ ਤਹਿਤ ਰੈਗੂਲੇਟਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।”

You must be logged in to post a comment Login