ਪਾਕਿ ’ਚ ਗੁਰੂ ਨਾਨਕ ਦੇਵ ਜੀ ’ਤੇ PhD ਕਰਨ ਵਾਲੀ ਪਹਿਲੀ ਮਹਿਲਾ ਡਾ. ਸੁਮੈਰਾ ਦਾ ਸਨਮਾਨ

ਪਾਕਿ ’ਚ ਗੁਰੂ ਨਾਨਕ ਦੇਵ ਜੀ ’ਤੇ PhD ਕਰਨ ਵਾਲੀ ਪਹਿਲੀ ਮਹਿਲਾ ਡਾ. ਸੁਮੈਰਾ ਦਾ ਸਨਮਾਨ

ਬਰੈਂਪਟਨ : ਬਰੈਂਪਟਨ ਦੇ ਪੰਜਾਬੀ ਭਵਨ ਵਿਚ ਵਿਸ਼ਵ ਪੰਜਾਬੀ ਸਭਾ ਵਲੋਂ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿਚ ਪਾਕਿਸਤਾਨ ’ਚ ਗੁਰੂ ਨਾਨਕ ਦੇਵ ਜੀ ’ਤੇ ਪਹਿਲੀ ਪੀਐਚਡੀ ਕਰਨ ਵਾਲੀ ਪੰਜਾਬਣ ਡਾ. ਸੁਮੈਰਾ ਸਫ਼ਦਰ ਦੇ ਅਦਬ ਵਿਚ ਉਨ੍ਹਾਂ ਲਈ ਸਨਮਾਨ ਸਮਾਰੋਹ ਤੇ ਸੰਵਾਦ ਰਚਾਇਆ ਗਿਆ।ਇਸ ਮੌਕੇ ਬੋਲਦਿਆਂ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਗੁਰੂ ਨਾਨਕ ਦੇ ਘਰ ਦੀ ਬਾਤ ਪਾਕਿਸਤਾਨ ਦੀ ਸਰਜ਼ਮੀਨ ਤੋਂ ਆਰੰਭ ਕਰਕੇ ਡਾ. ਸਫ਼ਦਰ ਨੇ ਚੜ੍ਹਦੇ ਪੰਜਾਬ ਨੂੰ ਹਲੂਣਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਸਲਾਮਾਬਾਦ ਦੀ ਇਸ ਧੀ ਨੇ ਲਹਿੰਦੇ ਪੰਜਾਬ ਵਿੱਚ ਗੁਰੂ ਨਾਨਕ ’ਤੇ ਖੋਜ ਕਾਰਜ ਕਰ ਕੇ ਪੰਜਾਬੀ ਕੌਮ ਨੂੰ ਇੱਕ ਮੰਚ ’ਤੇ ਖਲੋਣ ਲਈ ਸੱਦਾ ਦਿੱਤਾ ਹੈ ਤੇ ਸੁਨੇਹਾ ਦਿੱਤਾ ਹੈ ਕਿ ਗੁਰੂ ਨਾਨਕ ਦਾ ਫ਼ਲਸਫ਼ਾ ਸੰਸਾਰ ਭਰ ਲਈ ਚਾਨਣ ਮੁਨਾਰਾ ਹੈ।’’

You must be logged in to post a comment Login