ਡੈਨਵਰ : ਅਮਰੀਕਾ ਦੇ ਡੈਨਵਰ ਕੌਮਾਂਤਰੀ ਹਵਾਈ ਅੱਡੇ (Denver International Airport) ਉੱਤੇ ਵੱਡਾ ਜਹਾਜ਼ ਹਾਦਸਾ ਟਲ ਗਿਆ ਜਦੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ 3023 ਦੇ ਲੈਂਡਿੰਗ ਗੇਅਰ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ਜਹਾਜ਼ ਨੇ ਡੈਨਵਰ ਤੋਂ ਮਿਆਮੀ ਲਈ ਉਡਾਣ ਭਰਨੀ ਸੀ, ਪਰ ਟੇਕਆਫ਼ ਤੋਂ ਠੀਕ ਪਹਿਲਾਂ ਉਸ ਦੇ ਪਹੀਆਂ ਵਿਚ ਅੱਗ ਲੱਗ ਗਈ। ਬੋਇੰਗ 737 ਮੈਕਸ 8 ਜਹਾਜ਼ ਵਿਚ ਸਵਾਰ 173 ਯਾਤਰੀਆਂ ਤੇ ਅਮਲੇ ਦੇ 6 ਮੈਂਬਰਾਂ ਨੂੰ ਫੌਰੀ ਐਮਰਜੈਂਸੀ ਸਲਾਈਡ ਜ਼ਰੀਏ ਬਾਹਰ ਕੱਢਿਆ ਗਿਆ। ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਧੂੰਏਂ ਤੇ ਅੱਗ ਵਿਚਾਲੇ ਯਾਤਰੀਆਂ ਨੂੰ ਘਬਰਾਹਟ ਵਿਚ ਜਹਾਜ਼ ’ਚੋੋਂ ਭੱਜਦੇ ਦੇਖਿਆ ਜਾ ਸਕਦਾ ਹੈ।ਡੈਨਵਰ ਫਾਇਰ ਵਿਭਾਗ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾਇਆ। ਅਮਰੀਕੀ ਮੀਡੀਆ ਆਊਟਲੈੱਟ Fox News ਮੁਤਾਬਕ ਪੰਜ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਨੂੰ ਮਾਮੂਲੀ ਸੱਟ ਕਰਕੇ ਹਸਪਤਾਲ ਲਿਜਾਇਆ ਗਿਆ। ਅਮਰੀਕੀ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ, ‘‘ਫਲਾਈਟ 3023 ਨੂੰ ਟੇਕਆਫ਼ ਦੌਰਾਨ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ’ਚੋਂ ਉਤਾਰਨ ਮਗਰੋਂ ਜਾਂਚ ਲਈ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ।’’ ਏਅਰਲਾਈਨ ਨੇ ਇਹ ਵੀ ਦੱਸਿਆ ਕਿ ਇਹ ਸਮੱਸਿਆ ਟਾਇਰ ਦੇ ਰੱਖ ਰਖਾਅ ਨਾਲ ਜੁੜੀ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login