ਧਰਮਕੋਟ, 11 ਅਗਸਤ: ਇੱਥੇ ਇੰਦਗੜ੍ਹ ਹਲਕੇ ਦੇ ਪਟਵਾਰੀ ਹਰੀਸ਼ ਕੁਮਾਰ ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਟਵਾਰੀ 8 ਸਾਲ ਤੋਂ ਇੱਥੇ ਤਾਇਨਾਤ ਸੀ ਅਤੇ ਜਲੰਧਰ ਰੋਡ ਉੱਤੇ ਮੁਹੱਲਾ ਨਾਨਕਸਰ ਵਿਖੇ ਰਹਿ ਰਿਹਾ ਸੀ। ਮੂਲ ਰੂਪ ਵਿੱਚ ਉਹ ਫਾਜ਼ਿਲਕਾ ਖੇਤਰ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਉਕਤ ਪਟਵਾਰੀ ਦੇ ਘਰ ਨੂੰ ਬਾਹਰੋਂ ਲੰਘੇ ਤਿੰਨ ਦਿਨਾਂ ਤੋਂ ਤਾਲਾ ਲੱਗਾ ਹੋਇਆ ਸੀ ਅਤੇ ਨਾ ਹੀ ਪਟਵਾਰੀ ਦੀ ਘਰ ਵੱਲ ਆਵਾਜਾਈ ਹੋ ਰਹੀ ਸੀ। ਘਰ ਦੀਆਂ ਦੋ ਘਰੇਲੂ ਨੌਕਰਾਣੀਆਂ ਲਗਾਤਾਰ ਕੰਮ ’ਤੇ ਆ ਰਹੀਆਂ ਸਨ ਪਤ ਘਰ ਨੂੰ ਜਿੰਦਾ ਵੱਜਾ ਹੋਣ ਕਾਰਨ ਵਾਪਸ ਮੁੜ ਜਾਂਦੀਆਂ ਸਨ।ਦੂਜੇ ਪਾਸੇ ਪਟਵਾਰੀ ਦਾ ਲੰਘੇ ਸ਼ੁਕਰਵਾਰ ਤੋਂ ਪਰਿਵਾਰ ਨਾਲ ਰਾਬਤਾ ਨਾ ਬਣ ਸਕਣ ਕਾਰਨ ਕੱਲ੍ਹ ਦੇਰ ਸ਼ਾਮ ਉਸ ਦਾ ਭਰਾ ਸਤਪਾਲ ਅਤੇ ਮਾਤਾ ਜਦੋਂ ਪੁਲੀਸ ਦੀ ਮਦਦ ਨਾਲ ਜਿੰਦਰਾ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਕਮਰੇ ਵਿੱਚ ਜਾ ਕੇ ਦੇਖਿਆ ਕਿ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਹੈ, ਜਿੱਥੇ ਡਾਕਟਰਾਂ ਦੇ ਬੋਰਡ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।ਜਾਂਚ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਤਪਾਲ ਦੇ ਬਿਆਨ ਦਰਜ ਕਰ ਲਏ ਗਏ ਹਨ। ਪਰਿਵਾਰ ਵਲੋਂ ਪ੍ਰਗਟਾਏ ਖਦਸ਼ੇ ਦੇ ਮੱਦੇਨਜ਼ਰ ਡਾਕਟਰੀ ਰਿਪੋਰਟ ਤੋਂ ਬਾਅਦ ਅਗੇਰਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਆਪਣੇ ਪੱਧਰ ਉੱਤੇ ਜਾਂਚ ਆਰੰਭ ਦਿੱਤੀ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login