ਜੈਪੁਰ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜੈਪੁਰ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜੈਪੁਰ, 20 ਅਗਸਤ : ਜੈਪੁਰ ਵਿੱਚ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ ਮੁਤਾਬਕ ਸਕੂਲਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਦੋਵਾਂ ਸਕੂਲਾਂ ’ਚੋਂ ਕੋਈ ਧਮਾਕਾਖੇਜ਼ ਸਮੱਗਰੀ ਜਾਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਰਾਤ ਸਮੇਂ ਸਕੂਲ ਨੂੰ ਈ-ਮੇਲ ਰਾਹੀਂ ਧਮਕੀ ਮਿਲੀ, ਜਿਸ ਨੂੰ ਸਕੂਲ ਸਟਾਫ ਨੇ ਅੱਜ ਸਵੇਰੇ ਦੇਖਿਆ। ਸਟਾਫ ਨੇ ਤੁਰੰਤ ਈਮੇਲ ਬਾਰੇ ਪੁਲੀਸ ਨੂੰ ਸੂਚਿਤ ਕੀਤਾ।ਪੁਲੀਸ ਨੇ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਸਕੂਲ ਇਮਾਰਤ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਇਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।ਸਥਾਨਕ ਪੁਲੀਸ, ਬੰਬ ਨਕਾਰਾ ਦਸਤੇ, ਅਤਿਵਾਦ-ਵਿਰੋਧੀ ਦਸਤੇ (ATS) ਨੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਸਕੂਲ ਕੰਪਲੈਕਸ ਅਤੇ ਨੇੜਲੇ ਸਥਾਨਾਂ ਦੀ ਤਲਾਸ਼ੀ ਲਈ। ਸਾਵਧਾਨੀ ਵਜੋਂ ਸਾਰੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ।

You must be logged in to post a comment Login