ਸਿਓਲ, 20 ਅਗਸਤ : ਉੱਤਰੀ ਕੋਰੀਆ ਦੇ ਆਗੂੁ ਕਿਮ ਜੌਂਗ ਉਨ ਨੇ ਦੱਖਣੀ ਕੋਰੀਆ ਤੇ ਅਮਰੀਕਾ ਦੀਆਂ ਸਾਂਝੀਆਂ ਫੌ਼ਜੀ ਮਸ਼ਕਾਂ ਦੀ ਆਲੋਚਨਾ ਕਰਦਿਆਂ ਇਸ ਨੂੰ ‘ਜੰਗ ਭੜਕਾਉਣ ਦੇ ਇਰਾਦੇ’ ਕਰਾਰ ਦਿੱਤਾ ਅਤੇ ਦੁਸ਼ਮਣ ਦੇ ਟਾਕਰੇ ਲਈ ਮੁਲਕ ਦੀ ਪਰਮਾਣੂ ਤਾਕਤ ਤੇਜ਼ੀ ਨਾਲ ਵਧਾਉਣ ਦਾ ਅਹਿਦ ਕੀਤਾ ਹੈ। ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਮ ਨੇ ਇਹ ਪ੍ਰਗਟਾਵਾ ਪਰਮਾਣੂ-ਸਮਰੱਥ ਪ੍ਰਣਾਲੀਆਂ ਨਾਲ ਲੈਸ ਸਭ ਤੋਂ ਆਧੁਨਿਕ ਬੇੜੇ ਦੇ ਨਿਰੀਖਣ ਦੌਰਾਨ ਆਖੀ। ਕਿਮ ਜੌਂਗ ਉਨ ਨੇ ਸੋਮਵਾਰ ਨੂੰ ਉਸ ਸਮੇਂ ਪੱਛਮੀ ਬੰਦਰਗਾਹ ਨੰਪੋ ਦਾ ਦੌਰਾ ਕੀਤਾ ਜਦੋਂ ਦੱਖਣੀ ਕੋਰੀਆ ਤੇ ਅਮਰੀਕਾ ਵੱਲੋਂ ਆਪਣੀ ਸਾਲਾਨਾ ਸਾਂਝੀ 11 ਦਿਨਾ ਫੌ਼ਜੀ ਮਸ਼ਕ ‘ਉਲਚੀ ਫਰੀਡਮ ਸ਼ੀਲਡ’ ਸ਼ੁਰੂ ਕੀਤੀ ਗਈ ਹੈ। ਇਹ ਮਸ਼ਕ ਪਰਮਾਣੂ ਸਮਰੱਥ ਉੱਤਰੀ ਕੋਰੀਆ ਵੱਲੋਂ ਪੈਦਾ ਖ਼ਤਰਿਆਂ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰਨ ਲਈ ਤਿਆਰੀਆਂ ਦਾ ਹਿੱਸਾ ਹੈ। ਇਨ੍ਹਾਂ ਮਸ਼ਕਾਂ ’ਚ 21,000 ਸੈਨਿਕ ਸ਼ਾਮਲ ਹਨ । ਉੱਤਰੀ ਕੋਰੀਆ ਲੰਮੇ ਸਮੇਂ ਤੋਂ ਇਨ੍ਹਾਂ ਨੂੰ ਹਮਲੇ ਦੀ ਤਿਆਰੀ ਦੱਸਦਾ ਆ ਰਿਹਾ ਹੈ। ਉੱਤਰੀ ਕੋਰੀਆ ਦੀ ਖਬਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਦੀ ਖ਼ਬਰ ਮੁਤਾਬਕ ਅਪਰੈਲ ’ਚ ਕਿਮ ਜੌਂਗ ਨੇ ਪਹਿਲੀ ਵਾਰ ਪ੍ਰਦਰਸ਼ਿਤ ਕੀਤੇ ਗਏ 5,000 ਟਨ ਦੀ ਸਮਰੱਥਾ ਵਾਲੇ ਜੰਗੀ ਬੇੜੇ ਚੋਏ ਹਯੋਨ ਦਾ ਨਿਰੀਖਣ ਕਰਦਿਆਂ ਕਿਹਾ ਸੀ ਅਮਰੀਕਾ ਤੇ ਦੱਖਣੀ ਕੋਰੀਆ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਦੁਸ਼ਮਣੀ ਤੇ ਉਨ੍ਹਾਂ ਦੀ ਕਥਿਤ ‘ਜੰਗ ਭੜਕਾਉਣ ਦੇ ਇਰਾਦੇ’ ਨੂੰ ਦਰਸਾਉਂਦੀਆਂ ਹਨ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login