ਖ਼ਤਰੇ ਦੀ ਘੰਟੀ! ਭਾਰੀ ਬਾਰਿਸ਼ ਕਾਰਨ ਉਫਾਨ ‘ਤੇ ਸਤਲੁਜ ਦਰਿਆ

ਖ਼ਤਰੇ ਦੀ ਘੰਟੀ! ਭਾਰੀ ਬਾਰਿਸ਼ ਕਾਰਨ ਉਫਾਨ ‘ਤੇ ਸਤਲੁਜ ਦਰਿਆ

ਨਵਾਂਸ਼ਹਿਰ  – ਪਹਾੜੀ ਖੇਤਰਾਂ ਵਿਚ ਭਾਰੀ ਬਾਰਿਸ਼ ਕਾਰਨ ਪੰਜਾਬ ਵਿਚ ਦਰਿਆਵਾਂ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬਿਆਸ ਦਰਿਆ ਅਤੇ ਸਤਲੁਜ ਦਰਿਆ ਉਫਾਨ ‘ਤੇ ਹਨ। ਪੰਜਾਬ ਵਿਚ ਵੀ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਭਾਰੀ ਤਬਾਹੀ ਵੇਖਣ ਨੂੰ ਮਿਲ ਰਹੀ ਹੈ। ਰੋਪੜ ਨੇੜੇ ਹਾਲਾਤ ਬੇਹੱਦ ਬਦਤਰ ਨਜ਼ਰ ਆਏ।  ਭਾਰੀ ਮੀਂਹ ਕਾਰਨ ਰੋਪੜ ਨੇੜੇ ਸਤਲੁਜ ਦਰਿਆ ਵਿਚ ਲਗਾਤਾਰ ਵਧ ਰਿਹਾ ਪਾਣੀ ਪੁਲ ਦੇ ਉਪਰ ਤੱਕ ਪਹੁੰਚ ਗਿਆ, ਜਿਸ ਕਾਰਨ ਆਵਜਾਈ ਵਿਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਹਮਣੇ ਆਈਆਂ ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਪੁਲ ਤੱਕ ਪਹੁੰਚ ਚੁੱਕਾ ਹੈ ਅਤੇ ਉਥੋਂ ਲੰਘ ਰਹੇ ਲੋਕਾਂ ਦੇ ਵਾਹਨ ਪਾਣੀ ਵਿਚ ਰੁਕ ਰਹੇ ਹਨ।

You must be logged in to post a comment Login