ਅਮਰੀਕਾ ਦੇ ਡੈਨਵਰ ’ਚ ਟੇਕਆਫ਼ ਤੋਂ ਪਹਿਲਾਂ ਜਹਾਜ਼ ਦੇ ਪਹੀਆਂ ਨੂੰ ਅੱਗ ਲੱਗੀ

ਅਮਰੀਕਾ ਦੇ ਡੈਨਵਰ ’ਚ ਟੇਕਆਫ਼ ਤੋਂ ਪਹਿਲਾਂ ਜਹਾਜ਼ ਦੇ ਪਹੀਆਂ ਨੂੰ ਅੱਗ ਲੱਗੀ

ਡੈਨਵਰ, 27 ਅਗਸਤ : ਅਮਰੀਕਾ ਦੇ ਡੈਨਵਰ ਕੌਮਾਂਤਰੀ ਹਵਾਈ ਅੱਡੇ (Denver International Airport) ਉੱਤੇ ਵੱਡਾ ਜਹਾਜ਼ ਹਾਦਸਾ ਟਲ ਗਿਆ ਜਦੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ 3023 ਦੇ ਲੈਂਡਿੰਗ ਗੇਅਰ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ਜਹਾਜ਼ ਨੇ ਡੈਨਵਰ ਤੋਂ ਮਿਆਮੀ ਲਈ ਉਡਾਣ ਭਰਨੀ ਸੀ, ਪਰ ਟੇਕਆਫ਼ ਤੋਂ ਠੀਕ ਪਹਿਲਾਂ ਉਸ ਦੇ ਪਹੀਆਂ ਵਿਚ ਅੱਗ ਲੱਗ ਗਈ। ਬੋਇੰਗ 737 ਮੈਕਸ 8 ਜਹਾਜ਼ ਵਿਚ ਸਵਾਰ 173 ਯਾਤਰੀਆਂ ਤੇ ਅਮਲੇ ਦੇ 6 ਮੈਂਬਰਾਂ ਨੂੰ ਫੌਰੀ ਐਮਰਜੈਂਸੀ ਸਲਾਈਡ ਜ਼ਰੀਏ ਬਾਹਰ ਕੱਢਿਆ ਗਿਆ। ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਧੂੰਏਂ ਤੇ ਅੱਗ ਵਿਚਾਲੇ ਯਾਤਰੀਆਂ ਨੂੰ ਘਬਰਾਹਟ ਵਿਚ ਜਹਾਜ਼ ’ਚੋੋਂ ਭੱਜਦੇ ਦੇਖਿਆ ਜਾ ਸਕਦਾ ਹੈ।

You must be logged in to post a comment Login