ਫਿਰੋਜ਼ਪੁਰ, 27 ਅਗਸਤ: ਜ਼ਿਲ੍ਹਾ ਫਿਰੋਜ਼ਪੁਰ ਦੇ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਦੋ ਨਹਿਰਾਂ ਸਰਹੰਦ ਫੀਡਰ ’ਤੇ ਬਣਿਆ ਪਿੰਡ ਝਾਮਕੇ ਨੇੜੇ ਬਣਿਆ ਪੁਲ ਅੱਜ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਹੈ। ਇਸ ਨਾਲ ਕਰੀਬ 25 ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਪੁਲ ਪਹਿਲਾਂ ਹੀ ਮੁਰੰਮਤਯੋਗ ਸੀ। ਇਸ ਤੋਂ ਪਹਿਲਾਂ ਵੀ ਪਿੰਡ ਕੀਮੇ ਵਾਲੀ ਵਾਲਾ ਪੁਲ ਅਤੇ ਵਸਤੀ ਚਿਰਾਗ ਵਾਲਾ ਪੁਲ ਜੋ ਤਕਰੀਬਨ ਇੱਕ ਦਹਾਕੇ ਤੋਂ ਟੁੱਟੇ ਹੋਏ ਹਨ, ਜਿਨ੍ਹਾਂ ਦੀ ਸਰਕਾਰ ਵੱਲੋਂ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ ਅਤੇ ਉਹ ਜਿਉਂ ਦੇ ਤਿਉਂ ਹਨ। ਹੁਣ ਪਿੰਡ ਝਾਮਕੇ ਪੁਲ ਦੇ ਟੁੱਟਣ ਨਾਲ ਪਿੰਡਾਂ ਝਾਮਕੇ, ਬਾਹਰ ਵਾਲੀ, ਮਿੱਠੇ, ਬਹਿਕਾਂ, ਘੁਦੂ ਵਾਲਾ, ਵਰਪਾਲ, ਠੱਠਾ, ਲੋਹਕੇ, ਸਰਹਾਲੀ, ਪੱਧਰੀ, ਬੂਟੇ ਵਾਲਾ, ਨਿਹਾਲਕੇ ਆਦਿ ਦਾ ਸੰਪਰਕ ਟੁੱਟ ਗਿਆ ਹੈ। ਪਿੰਡ ਝਾਮਕੇ ਦੇ ਸਰਪੰਚ ਰਣਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਨੇੜਲੇ ਪਿੰਡਾਂ ਵਾਲਿਆਂ ਲੋਕਾਂ ਨੂੰ ਮੱਖੂ ਜਾਂ ਮੱਲਾਵਾਲਾ ਆਉਣ ਜਾਣ ਲਈ ਤਕਰੀਬਨ 15 ਕਿਲੋਮੀਟਰ ਵਾਧੂ ਸਫਰ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਲਈ ਪੈਦਾ ਹੋਈ ਇਸ ਵੱਡੀ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ।
You must be logged in to post a comment Login