ਸਤਲੁਜ ਦਰਿਆ ਵਿੱਚ ਅੱਧੀ ਰਾਤ ਨੂੰ ਵਧਿਆ ਪਾਣੀ ਦਾ ਪੱਧਰ

ਸਤਲੁਜ ਦਰਿਆ ਵਿੱਚ ਅੱਧੀ ਰਾਤ ਨੂੰ ਵਧਿਆ ਪਾਣੀ ਦਾ ਪੱਧਰ

ਜਲੰਧਰ, 3 ਸਤੰਬਰ: ਸਤਲੁਜ ਦਰਿਆ ਵਿੱਚ ਗਿੱਦੜਪਿੰਡੀ ਪੁਲ ਦੇ ਹੇਠਾਂ ਪਾਣੀ ਦਾ ਪੱਧਰ ਵੱਧ ਗਿਆ ਹੈ।ਰਾਤ ਇੱਕ ਵਜੇ ਦੀ ਆਈ ਰਿਪੋਰਟ ਅਨੁਸਾਰ ਇਸ ਥਾਂ ’ਤੇ 2 ਲੱਖ 3 ਹਜ਼ਾਰ ਕਿਊਸਿਕ ਪਾਣੀ ਵੱਗ ਰਿਹਾ ਹੈ। ਹਰੀਕੇ ਪੱਤਣ ਜਿੱਥੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਉਥੇ ਰਾਤ 1 ਵਜੇ ਦੀ ਰਿਪੋਰਟ ਅਨੁਸਾਰ ਪਾਣੀ ਦਾ ਪੱਧਰ 3 ਲੱਖ 9 ਹਜ਼ਾਰ 660 ਕਿਊਸਿਕ ਤੱਕ ਜਾ ਪੁੱਜਾ ਹੈ। ਡਰੇਨਜ਼ ਵਿਭਾਗ ਅਨੁਸਾਰ ਸਤਲੁਜ ਵਿੱਚ ਇਸ ਮੌਨਸੂਨ ਦਾ ਗਿੱਦੜਪਿੰਡੀ ਪੁਲ ਹੇਠਾਂ ਦੀ ਸਭ ਤੋਂ ਤੇਜ਼ ਪਾਣੀ ਵਗ  ਰਿਹਾ ਹੈ। ਭਾਰੀ ਬਰਸਾਤਾਂ ਦੌਰਾਨ ਵੀ ਸਤਲੁਜ ਦਰਿਆ ਦਾ ਪਾਣੀ ਏਨਾ ਜ਼ਿਆਦਾ ਨਹੀਂ ਸੀ ਹੋਇਆ,ਜਿੰਨਾ ਇਹ ਅੱਜ ਦੀ ਰਾਤ ਹੋ ਗਿਆ ਹੈ।ਗੱਟਾ ਮੁੰਡੀ ਕਾਸੂ, ਜਿਆਣੀਆਂ ਚਾਹਲ, ਗਿੱਦੜਪਿੰਡੀ, ਮੁੰਡੀ ਚੋਲੀਆ, ਪਿੱਪਲਾਂ ਵਾਲੀ ਅਤੇ ਮਹਿਰਾਜ ਪਿੰਡਾਂ ਦੇ ਲੋਕਾਂ ਨੇ ਧੁੱਸੀ ਬੰਨ੍ਹ ਨੂੰ ਖਤਰਾ ਦੇਖਦਿਆਂ ਰਾਤ ਨੂੰ ਪਹਿਰਾ ਦਿੱਤਾ। ਗੱਟੀ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੱਟੀ ਨੇ ਦੱਸਿਆ ਕਿ ਡਰੇਨਜ਼ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਨਾਲ ਪਹਿਰਾਂ ਦਿੰਦੇ ਰਹੇ ਤੇ ਥਾਣਾ ਲੋਹੀਆਂ ਦੇ ਐਸਐਚਓ ਸਮੇਤ ਹੋਰ ਪੁਲੀਸ ਜਵਾਨ ਬੰਨ੍ਹ ਦੀ ਪਹਿਰੇਦਾਰੀ ਕਰਦੇ ਰਹੇ।ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੱਟੀ ਨੇ ਦੱਸਿਆ ਕਿ ਦਿਨ ਵੇਲੇ ਉਨ੍ਹਾਂ ਨੇ ਲੋਕਾਂ ਨੂੰ ਨਾਲ ਲੈ ਕੇ ਧੁੱਸੀ ਬੰਨ੍ਹ ’ਤੇ ਮੀਂਹ ਨਾਲ ਪਈਆਂ ਘਰਾਲਾਂ ਨੂੰ ਪੂਰ ਕੇ ਬੰਨ੍ਹ ਮਜ਼ਬੂਤ ਕੀਤਾ ਸੀ।

You must be logged in to post a comment Login