ਹੜ੍ਹ ਕਾਰਨ ਪੰਜਾਬ ਤੇ ਜੰਮੂ ’ਚ 90 ਬੀਐੱਸਐੱਸ ਚੌਕੀਆਂ ਡੁੱਬੀਆਂ

ਹੜ੍ਹ ਕਾਰਨ ਪੰਜਾਬ ਤੇ ਜੰਮੂ ’ਚ 90 ਬੀਐੱਸਐੱਸ ਚੌਕੀਆਂ ਡੁੱਬੀਆਂ

ਨਵੀਂ ਦਿੱਲੀ, 4 ਸਤੰਬਰ: ਜੰਮੂ ਅਤੇ ਪੰਜਾਬ ਦੇ ਖੇਤਰਾਂ ਵਿੱਚ ਹੜ੍ਹਾਂ ਕਾਰਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (IB) ਦੀ 110 ਕਿਲੋਮੀਟਰ ਤੋਂ ਵੱਧ ਕੰਡਿਆਲੀ ਤਾਰ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 90 ਬੀਐੱਸਐੱਫ ਪੋਸਟਾਂ ਡੁੱਬ ਗਈਆਂ ਹਨ।ਦੇਸ਼ ਦੇ ਪੱਛਮੀ ਪਾਸੇ ਰਾਜਸਥਾਨ ਅਤੇ ਗੁਜਰਾਤ ਰਾਜਾਂ ਦੇ ਨਾਲ ਲੱਗਣ ਵਾਲੀ 2,289 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਵਿੱਚੋਂ ਸਰਹੱਦੀ ਬਲ ਜੰਮੂ ਵਿੱਚ ਲਗਭਗ 192 ਕਿਲੋਮੀਟਰ ਅਤੇ ਪੰਜਾਬ ਵਿੱਚ 553 ਕਿਲੋਮੀਟਰ ਦੀ ਰਾਖੀ ਕਰਦਾ ਹੈ।ਪੰਜਾਬ ਵਿੱਚ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਦਾ ਲਗਭਗ 80 ਕਿਲੋਮੀਟਰ ਅਤੇ ਜੰਮੂ ਵਿੱਚ ਇਸ ਦਾ ਲਗਭਗ 30 ਕਿਲੋਮੀਟਰ ਹਿੱਸਾ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਕੰਡਿਆਲੀ ਤਾਰ ਜਾਂ ਤਾਂ ਡੁੱਬ ਗਈ ਹੈ, ਜੜ੍ਹੋਂ ਉਖੜ ਗਈ ਹੈ ਜਾਂ ਟੇਢੀ ਹੋ ਗਈ ਹੈ।ਹੜ੍ਹਾਂ ਨੇ ਜੰਮੂ ਵਿੱਚ ਲਗਭਗ 20 ਅਤੇ ਪੰਜਾਬ ਵਿੱਚ 65-67 ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀਆਂ ਪੋਸਟਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਫੋਰਸ ਦੇ ਕਈ ਫਾਰਵਰਡ ਡਿਫੈਂਸ ਪੁਆਇੰਟ (FDPs) ਜਾਂ ਉੱਚ-ਜ਼ਮੀਨ ’ਤੇ ਸਥਿਤ ਨਿਗਰਾਨੀ ਪੋਸਟਾਂ ਵੀ ਪ੍ਰਭਾਵਿਤ ਹੋਈਆਂ ਹਨ।ਇੱਕ ਅਧਿਕਾਰੀ ਨੇ ਦੱਸਿਆ ਕਿ ਫੋਰਸ ਨੇ ਹੁਣ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਕੰਡਿਆਲੀ ਤਾਰ ਅਤੇ ਸਰਹੱਦੀ ਚੌਕੀਆਂ (BOPs) ਨੂੰ ਬਹਾਲ ਕਰਨ ਲਈ ਇੱਕ ‘ਮੈਗਾ ਮੁਹਿੰਮ’ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਫ਼ੌਜਾਂ ਉਨ੍ਹਾਂ ’ਤੇ ਦੁਬਾਰਾ ਕਬਜ਼ਾ ਕਰ ਸਕਣ।ਇਨ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ IB ਨੂੰ ਡਰੋਨ ਨਿਗਰਾਨੀ, ਵੱਡੀਆਂ ਸਰਚਲਾਈਟਾਂ ਦੀ ਵਰਤੋਂ, ਕਿਸ਼ਤੀ ਗਸ਼ਤ ਅਤੇ ਇਲੈਕਟ੍ਰਾਨਿਕ ਨਿਗਰਾਨੀ ਦੁਆਰਾ ਸੁਰੱਖਿਅਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਘਟ ਰਿਹਾ ਹੈ ਅਤੇ ਬੀਐੱਸਐੱਫ ਜਲਦੀ ਹੀ ਆਪਣੀ ਸਥਿਤੀ ’ਤੇ ਵਾਪਸ ਆ ਜਾਵੇਗਾ।ਕੁਝ ਦਿਨ ਪਹਿਲਾਂ ਜੰਮੂ ਵਿੱਚ ਹੜ੍ਹ ਦੇ ਪਾਣੀ ਵਿੱਚ ਇੱਕ ਬੀਐੱਸਐੱਫ ਜਵਾਨ ਡੁੱਬ ਗਿਆ ਸੀ।

You must be logged in to post a comment Login