ਅਮਰੀਕਾ ਨੇ G7 ਤੇ EU ਨੂੰ ਰੂਸੀ ਤੇਲ ਖਰੀਦਣ ’ਤੇ ਭਾਰਤ ਅਤੇ ਚੀਨ ’ਤੇ ਟੈਰਿਫ ਲਾਉਣ ਲਈ ਆਖਿਆ

ਅਮਰੀਕਾ ਨੇ G7 ਤੇ EU ਨੂੰ ਰੂਸੀ ਤੇਲ ਖਰੀਦਣ ’ਤੇ ਭਾਰਤ ਅਤੇ ਚੀਨ ’ਤੇ ਟੈਰਿਫ ਲਾਉਣ ਲਈ ਆਖਿਆ

ਨਿਊਯਾਰਕ, 14 ਸਤੰਬਰ : ਅਮਰੀਕਾ ਨੇ ਆਪਣੇ ਸਹਿਯੋਗੀਆਂ ਨੂੰ ਰੂਸੀ ਤੇਲ ਦੇ ਖਰੀਦਦਾਰਾਂ (ਭਾਰਤ ਤੇ ਚੀਨ) ’ਤੇ ਟੈਰਿਫ ਲਗਾਉਣ ਲਈ ਆਖਿਆ ਹੈ, ਜਿਸ ਮਗਰੋਂ ਜੀ-7 (G7) ਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਅੱਜ ਮੀਟਿੰਗ ਕਰਕੇ ਰੂਸ ’ਤੇ ਹੋਰ ਪਾਬੰਦੀਆਂ ਅਤੇ ਉਨ੍ਹਾਂ ਦੇਸ਼ਾਂ ’ਤੇ ਸੰਭਾਵਿਤ ਟੈਰਿਫ ਲਾਉਣ ’ਤੇ ਚਰਚਾ ਕੀਤੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਨਾਟੋ ਦੇਸ਼ਾਂ ਨੂੰ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਚੀਨ ’ਤੇ 50 ਤੋਂ 100 ਪ੍ਰਤੀਸ਼ਤ ਟੈਰਿਫ ਲਗਾਉਣਾ ਚਾਹੀਦਾ ਹੈ ਅਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨਾ ਚਾਹੀਦਾ ਹੈ।ਟਰੰਪ ਦੀ ਟਰੁੱਥ ਸੋਸ਼ਲ ’ਤੇ ਪੋਸਟ ਅਮਰੀਕਾ ਵੱਲੋਂ G7 ਦੇਸ਼ਾਂ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਟੈਰਿਫ ਲਗਾਉਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਆਈ ਹੈ। ਟਰੰਪ ਨੇ ਪੋਸਟ ’ਚ ਕਿਹਾ ਕਿ ਉਹ ਰੂਸ ’ਤੇ ‘ਵੱਡੀਆਂ ਪਾਬੰਦੀਆਂ’ ਲਗਾਉਣ ਲਈ ਤਿਆਰ ਹਨ ਪਰ ਸਿਰਫ ਉਦੋਂ ਜਦੋਂ ਸਾਰੇ ਨਾਟੋ ਦੇਸ਼ ਸਹਿਮਤ ਹੋਣਗੇ ਅਤੇ ਮਾਸਕੋ ਤੋਂ ਤੇਲ ਖਰੀਦਣਾ ਬੰਦ ਕਰ ਦੇਣਗੇ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ, ਰੂਸ ’ਤੇ ਨਵੀਆਂ ਊਰਜਾ ਪਾਬੰਦੀਆਂ ਲਗਾਉਣ ਲਈ ਤਿਆਰ ਹੈ ਪਰ ਉਹ ਅਜਿਹਾ ਸਿਰਫ਼ ਸਾਰੇ ਨਾਟੋ ਮੁਲਕਾਂ ਵੱਲੋਂ ਰੂਸੀ ਤੇਲ ਖਰੀਦਣਾ ਬੰਦ ਕਰਨ ਤੇ ਇਸੇ ਤਰ੍ਹਾਂ ਦੇ ਕਦਮ ਚੁੱਕਣ ’ਤੇ ਹੀ ਕਰੇਗਾ।ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਮੈਂ ਰੂਸ ’ਤੇ ਵੱਡੀਆਂ ਪਾਬੰਦੀਆਂ ਲਾਉਣ ਲਈ ਤਿਆਰ ਹਾਂ ਜਦੋਂ ਸਾਰੇ ਨਾਟੋ ਦੇਸ਼ ਸਹਿਮਤ ਹੋ ਜਾਣ ਅਤੇ ਅਜਿਹਾ ਕਰਨਾ ਸ਼ੁਰੂ ਕਰ ਦੇਣ ਅਤੇ ਜਦੋਂ ਸਾਰੇ ਨਾਟੋ ਦੇਸ਼ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਣ।ਇਸੇ ਦੌਰਾਨ ਜੀ-7 ਮੁਲਕਾਂ ਦੇ ਗਰੁੱਪ ਦੇ ਵਿੱਤ ਮੰਤਰੀਆਂ ਨੇ ਅੱਜ ਇੱਕ ਮੀਟਿੰਗ ’ਚ ਰੂਸ ’ਤੇ ਹੋਰ ਪਾਬੰਦੀਆਂ ਅਤੇ ਉਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਸੰਭਾਵੀ ਟੈਰਿਫ ਲਾਉਣ ’ਤੇ ਚਰਚਾ ਕੀਤੀ ਹੈ।

You must be logged in to post a comment Login