‘ਚੋਣਾਂ ਦੇ ਚੌਕੀਦਾਰ’ ਨੇ ‘ਵੋਟ ਚੋਰਾਂ’ ਨੂੰ ਬਚਾਇਆ: ਰਾਹੁਲ ਗਾਂਧੀ

‘ਚੋਣਾਂ ਦੇ ਚੌਕੀਦਾਰ’ ਨੇ ‘ਵੋਟ ਚੋਰਾਂ’ ਨੂੰ ਬਚਾਇਆ: ਰਾਹੁਲ ਗਾਂਧੀ

ਨਵੀਂ ਦਿੱਲੀ,19 ਸਤੰਬਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ‘ਵੋਟ ਚੋਰੀ’ ਦੇ ਆਪਣੇ ਦੋਸ਼ਾਂ ਨੂੰ ਦੁਹਰਾਉਂਦਿਆਂ ਚੋਣ ਕਮਿਸ਼ਨ ’ਤੇ ਮੁੜ ਨਿਸ਼ਾਨਾ ਸੇਧਿਆ ਹੈ। ਗਾਂਧੀ ਨੇ ਚੋਣ ਕਮਿਸ਼ਨ ਨੂੰ ‘ਚੋਣ ਚੌਕੀਦਾਰ’ ਕਿਹਾ ਜੋ ‘ਜਾਗਦੇ ਹੋਏ ਵੀ ਚੋਰੀ ਹੁੰਦੀ ਦੇਖਦਾ ਰਿਹਾ ਅਤੇ ਚੋਰਾਂ ਦੀ ਰੱਖਿਆ ਕਰਦਾ ਰਿਹਾ।’ ਉਨ੍ਹਾਂ ਦੀ ਇਹ ਟਿੱਪਣੀ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨ ਨੂੰ ਮੁੜ ਘੇਰਨ ਤੋਂ ਇਕ ਦਿਨ ਬਾਅਦ ਆਈ ਹੈ। ਗਾਂਧੀ ਨੇ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ‘ਲੋਕਤੰਤਰ ਨੂੰ ਤਬਾਹ ਕਰਨ’ ਵਾਲਿਆਂ ਤੇ ‘ਵੋਟ ਚੋਰਾਂ’ ਨੂੰ ਬਚਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਆਪਣੇ ਦੋਸ਼ਾਂ ਦੀ ਹਮਾਇਤ ਵਿਚ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦੇ ਡੇਟਾ ਦਾ ਹਵਾਲਾ ਦਿੱਤਾ ਸੀ। ਗਾਂਧੀ ਨੇ ਦਾਅਵਾ ਕੀਤਾ ਸੀ ਕਿ ਕਾਂਗਰਸੀ ਸਮਰਥਕਾਂ ਦੀਆਂ ਵੋਟਾਂ ਵਿਵਸਥਤ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ‘ਗਲਤ ਅਤੇ ਬੇਬੁਨਿਆਦ’ ਕਰਾਰ ਦਿੱਤਾ। ਕਮਿਸ਼ਨ ਨੇ ਕਿਹਾ, ‘‘ਕਿਸੇ ਵੀ ਆਮ ਆਦਮੀ ਵੱਲੋਂ ਔਨਲਾਈਨ ਕਿਸੇ ਵੀ ਵੋਟ ਨੂੰ ਨਹੀਂ ਕੱਟਿਆ ਜਾ ਸਕਦਾ, ਜਿਵੇਂ ਕਿ ਗਾਂਧੀ ਵੱਲੋਂ ਗਲਤ ਧਾਰਨਾ ਬਣਾ ਲਈ ਗਈ ਹੈ।’’

You must be logged in to post a comment Login