ਕੰਗਨਾ ਰਣੌਤ ਦਾ ਕਾਲੇ ਝੰਡਿਆਂ ਨਾਲ ਸਵਾਗਤ

ਕੰਗਨਾ ਰਣੌਤ ਦਾ ਕਾਲੇ ਝੰਡਿਆਂ ਨਾਲ ਸਵਾਗਤ

ਕੁੱਲੂ,19 ਸਤੰਬਰ :ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਆਫ਼ਤ ਪ੍ਰਭਾਵਿਤ ਇਲਾਕਿਆਂ ਤੋਂ ਆਪਣੀ ਲਗਾਤਾਰ ਗੈਰਹਾਜ਼ਰੀ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਣੌਤ ਜਦੋਂ ਮਨਾਲੀ ਦੇ ਨਾਗਰ ਪੁੱਜੀ ਤਾਂ ਉਸ ਦਾ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਅਤੇ ‘ਵਾਪਸ ਜਾਓ’ ਦੇ ਨਾਅਰੇ ਲਗਾਏ।ਕੰਗਨਾ, ਜੋ ਸਾਬਕਾ ਮੰਤਰੀ ਗੋਵਿੰਦ ਸਿੰਘ ਠਾਕੁਰ ਦੇ ਨਾਲ ਸੀ, ਨੂੰ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਕਾਲੇ ਝੰਡੇ ਦਿਖਾਏ। ਕਾਰਕੁਨਾਂ ਨੇ ਅਦਾਕਾਰਾ ਦੇ ਹੜ੍ਹ ਦੀ ਆਫ਼ਤ ਤੋਂ 24 ਦਿਨਾਂ ਬਾਅਦ ਉਥੇ ਆਉਣ ’ਤੇ ਸਵਾਲ ਉਠਾਏ। ਇਥੇ ਭਾਰੀ ਮੀਂਹ ਕਾਰਨ ਸਥਾਨਕ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕੰਗਨਾ ਨੂੰ ਸਥਾਨਕ ਲੋਕਾਂ ਦੇ ਨਾਲ-ਨਾਲ ਮੀਡੀਆ ਵਾਲਿਆਂ ਵੱਲੋਂ ਆਪਣੀ ਗੈਰਹਾਜ਼ਰੀ ਬਾਰੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ।ਪੱਤਰਕਾਰਾਂ ਨੇ ਕੰਗਨਾ ਨੂੰ ਜਦੋਂ ਹਲਕੇ ’ਚੋਂ ਲਗਾਤਾਰ ਗ਼ੈਰਹਾਜ਼ਰੀ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਕਿਹਾ, ‘‘ਮੈਂ ਵੀ ਇੱਕ ਸਿੰਗਲ ਔਰਤ ਹਾਂ, ਇਸ ਲਈ ਮੈਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਾ ਬਣਾਓ। ਮੈਂ ਵੀ ਇਸ ਆਫ਼ਤ ਤੋਂ ਪ੍ਰਭਾਵਿਤ ਹੋਈ ਹਾਂ। ਮੇਰੇ ਕੋਲ ਇੱਥੇ ਇੱਕ ਰੈਸਟੋਰੈਂਟ ਹੈ ਜਿੱਥੇ ਵਿਕਰੀ ਸਿਰਫ਼ 50 ਰੁਪਏ ਪ੍ਰਤੀ ਦਿਨ ਹੈ ਜਦੋਂ ਕਿ ਮੈਂ ਸਟਾਫ ਨੂੰ 15 ਲੱਖ ਰੁਪਏ ਮਹੀਨਾਵਾਰ ਤਨਖਾਹ ਦਿੰਦੀ ਹਾਂ।’’

You must be logged in to post a comment Login