ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਮਗਰੋਂ ਲੇਹ ’ਚ ਜਨਜੀਵਨ ਠੱਪ

ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਮਗਰੋਂ ਲੇਹ ’ਚ ਜਨਜੀਵਨ ਠੱਪ

ਲੇਹ, 27 ਸਤੰਬਰ : ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੇਹ ਵਿੱਚ ਜਨਜੀਵਨ ਠੱਪ ਹੋ ਗਿਆ ਹੈ। ਬਾਜ਼ਾਰ ਬੰਦ ਹਨ, ਸੜਕਾਂ ’ਤੇ ਸੁੰਨ ਪਸਰੀ ਹੋਈ ਹੈ ਅਤੇ ਸਿਰਫ਼ ਨੀਮ ਫੌਜੀ ਬਲਾਂ ਦੇ ਜਵਾਨ ਹੀ ਖਾਲੀ ਗਲੀਆਂ ਵਿੱਚ ਗਸ਼ਤ ਕਰ ਰਹੇ ਹਨ। ਲੇਹ ਪੁਲੀਸ ਨੇ ਯਾਤਰੀਆਂ ਦੀ ਆਵਾਜਾਈ ’ਤੇ ਨੇੜਿਓਂ ਨਜ਼ਰ ਰੱਖਦਿਆਂ ਕਈ ਥਾਵਾਂ ’ਤੇ ਚੌਕੀਆਂ ਸਥਾਪਤ ਕੀਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਾਂਗਚੁਕ ਦੀ ਹਿਰਾਸਤ ਤੋਂ ਬਾਅਦ ਵਾਧੂ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿਛਲੇ ਹਫ਼ਤੇ ਹੀ ਸੈਲਾਨੀਆਂ ਨਾਲ ਭਰੇ ਬਾਜ਼ਾਰ ਹੁਣ ਸੁੰਨਸਾਨ ਹੋ ਗਏ ਹਨ, ਸੜਕਾਂ ’ਤੇ ਸਿਰਫ਼ ਕੁਝ ਵਿਦੇਸ਼ੀ ਸੈਲਾਨੀ ਹੀ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਅਗਲੇ ਦੋ ਦਿਨ ‘ਅਹਿਮ’ ਹਨ, ਕਿਉਂਕਿ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਮਾਰੇ ਗਏ ਚਾਰ ਵਿਅਕਤੀਆਂ ਦੇ ਅੰਤਿਮ ਸੰਸਕਾਰ ਹੋਣਗੇ। ਲਦਾਖ ਪ੍ਰਸ਼ਾਸਨ ਨੇ ਸ਼ੁੱਕਰਵਾਰ ਰਾਤ ਨੂੰ ਵਾਂਗਚੁਕ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਉਹ ‘ਭੁੱਖ ਹੜਤਾਲ ਰੱਦ ਕਰਕੇ ਆਪਣੀਆਂ ਨਿੱਜੀ ਅਤੇ ਰਾਜਨੀਤਿਕ ਇੱਛਾਵਾਂ ਤੋਂ ਉੱਪਰ ਉੱਠ ਸਕਦਾ’ ਹੁੰਦਾ ਤਾਂ ਇਸ ਘਟਨਾ ਤੋਂ ‘ਬਚਿਆ ਜਾ ਸਕਦਾ ਸੀ’

You must be logged in to post a comment Login