ਮਹਿਲਾ ਵਿਸ਼ਵ ਕੱਪ ਸ਼ੁਰੂ

ਮਹਿਲਾ ਵਿਸ਼ਵ ਕੱਪ ਸ਼ੁਰੂ

ਚੰਡੀਗੜ੍ਹ, 30 ਸਤੰਬਰ : ਏਸ਼ੀਆ ਕੱਪ ਵਿੱਚ ਭਾਰਤ ਪਾਕਿਸਤਾਨ ਦੇ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਵੱਲੋਂ ਖ਼ਿਤਾਬੀ ਜਿੱਤ ਨਾਲ ਟੂਰਨਾਮੈਂਟ ਦੀ ਸਮਾਪਤੀ ਕੀਤੀ ਗਈ। ਇਸ ਤੋਂ ਤੁਰੰਤ ਬਾਅਦ ਹੀ ਮਹਿਲਾਵਾਂ ਦੇ ਕ੍ਰਿਕਟ ਵਿਸ਼ਵ ਕੱਪ 2025 ਦੀ ਸ਼ੁਰੂਆਤ ਮੰਗਲਵਾਰ ਨੂੰ ਭਾਰਤ ਅਤੇ ਸ੍ਰੀ ਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੇ ਮੈਚ ਤੋਂ ਹੋ ਰਹੀ ਹੈ। ਪੁਰਸ਼ਾਂ ਦੇ ਏਸ਼ੀਆ ਕੱਪ ਫਾਈਨਲ ਤੋਂ ਸਿਰਫ਼ ਇੱਕ ਹਫ਼ਤੇ ਬਾਅਦ ਹੁਣ ਕ੍ਰਿਕਟ ਦਾ ਕੇਂਦਰ ਮਹਿਲਾਵਾਂ ਦੇ ਖੇਡ ਵੱਲ ਬਦਲਣ ਵਾਲਾ ਹੈ।

 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੇ ਗਰੁੱਪ ਪੜਾਅ ਦੇ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਦੋਹਾਂ ਦੇਸ਼ਾਂ ਦਰਮਿਆਨ ਚੱਲ ਰਹੇ ਭੂ-ਰਾਜਨੀਤਿਕ ਤਣਾਅ ਕਾਰਨ ਪਾਕਿਸਤਾਨ ਨੇ ਪਹਿਲਾਂ ਵਿਸ਼ਵ ਕੱਪ ਲਈ ਭਾਰਤ ਦਾ ਸਫ਼ਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਆਈਸੀਸੀ ਨੂੰ ਉਨ੍ਹਾਂ ਦੇ ਮੈਚਾਂ ਨੂੰ ਨਿਰਪੱਖ ਸਥਾਨਾਂ ’ਤੇ ਤਬਦੀਲ ਕਰਨਾ ਪਿਆ। ਨਤੀਜੇ ਵਜੋਂ, ਪਾਕਿਸਤਾਨ ਦੇ ਸਾਰੇ ਮੈਚ ਕੋਲੰਬੋ ਵਿੱਚ ਖੇਡੇ ਜਾ ਰਹੇ ਹਨ, ਜਿਸ ਵਿੱਚ ਭਾਰਤ ਦੇ ਖ਼ਿਲਾਫ਼ ਹੋਣ ਵਾਲਾ ਇਹ ਮੁਕਾਬਲਾ ਵੀ ਸ਼ਾਮਲ ਹੈ। ਤਣਾਅਪੂਰਨ ਸਬੰਧਾਂ ਦੇ ਮੱਦੇਨਜ਼ਰ ਇਹ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਇਨ੍ਹਾਂ ਮੈਚਾਂ ਦਰਮਿਆਨ ਆਈਸੀਸੀ ਤੇ ਹੱਥ ਮਿਲਾਉਣ ਆਦਿ ਰੂਲਾਂ  ਦੀ ਪਾਲਣਾ ਕਿਵੇਂ ਕੀਤੀ ਜਾਵੇਗੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੀਸੀਸੀ ਸੂਤਰਾਂ ਅਨੁਸਾਰ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਅਜੇ ਤੱਕ ਕੋਈ ਖਾਸ ਨਿਰਦੇਸ਼ ਨਹੀਂ ਮਿਲੇ ਹਨ। ਇੱਕ ਅਧਿਕਾਰੀ ਨੇ ਕਿਹਾ, “ਇਹ ਇੱਕ ਆਈਸੀਸੀ ਇਵੈਂਟ ਹੈ, ਇਸ ਲਈ ਆਮ ਪ੍ਰੋਟੋਕੋਲ ਲਾਗੂ ਹੋਣਗੇ, ਅਤੇ ਟੀਮ ਉਨ੍ਹਾਂ ਦੀ ਪਾਲਣਾ ਕਰੇਗੀ।” ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕ੍ਰਿਕਟ ਵਿੱਚ ਬਿਨਾਂ ਸ਼ੱਕ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਮੁਕਾਬਲਾ ਹੈ। ਦਿਲਚਸਪ ਗੱਲ ਇਹ ਹੈ ਕਿ, ਇਹ ਲਗਾਤਾਰ ਚੌਥਾ ਐਤਵਾਰ ਹੋਵੇਗਾ ਜਦੋਂ ਭਾਰਤ ਬਨਾਮ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ, ਇਸ ਤੋਂ ਪਹਿਲਾਂ ਪੁਰਸ਼ਾਂ ਦੇ ਏਸ਼ੀਆ ਕੱਪ ਦੇ ਮੈਚ 14 ਸਤੰਬਰ (ਗਰੁੱਪ ਸਟੇਜ), 21 ਸਤੰਬਰ (ਸੁਪਰ 4s), ਅਤੇ 28 ਸਤੰਬਰ (ਫਾਈਨਲ) ਨੂੰ ਹੋਏ ਸਨ, ਜਿਨ੍ਹਾਂ ਸਾਰਿਆਂ ਵਿੱਚ ਭਾਰਤ ਨੇ ਆਪਣਾ ਰਿਕਾਰਡ ਨੌਵਾਂ ਖਿਤਾਬ ਜਿੱਤਿਆ ਸੀ।

r/Cricket - ICC Women's Cricket World Cup 2025 - Full Schedule

You must be logged in to post a comment Login