ਲੱਦਾਖ ਹਿੰਸਾ: ਰਾਹੁਲ ਨੇ ਪੁਲੀਸ ਫਾਇਰਿੰਗ ਵਿੱਚ ਮੌਤਾਂ ਦੀ ਨਿਆਂਇਕ ਜਾਂਚ ਮੰਗੀ

ਲੱਦਾਖ ਹਿੰਸਾ: ਰਾਹੁਲ ਨੇ ਪੁਲੀਸ ਫਾਇਰਿੰਗ ਵਿੱਚ ਮੌਤਾਂ ਦੀ ਨਿਆਂਇਕ ਜਾਂਚ ਮੰਗੀ
ਨਵੀਂ ਦਿੱਲੀ, 30 ਸਤੰਬਰ : ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪੁਲੀਸ ਫਾਇਰਿੰਗ ਵਿੱਚ ਚਾਰ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ ਹੈ।ਬੁੱਧਵਾਰ ਨੂੰ ਲੱਦਾਖ ਵਿੱਚ ਮਾਰੇ ਗਏ ਲੋਕਾਂ ਵਿੱਚ ਕਾਰਗਿਲ ਜੰਗ ਦੇ ਸਾਬਕਾ ਫੌਜੀ ਤਸੇਵਾਂਗ ਥਾਰਚਿਨ ਵੀ ਸ਼ਾਮਲ ਸਨ।ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਗਾਂਧੀ ਦੋਵਾਂ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਉਸ ਦੀ ਮੌਤ ਦੇ ਦੁਆਲੇ ਕੇਂਦਰਿਤ ਕੀਤਾ। ਖੜਗੇ ਨੇ ਥਾਰਚਿਨ ਦੇ ਪਿਤਾ ਦਾ ਇੱਕ ਵੀਡੀਓ ਐਕਸ (X) ’ਤੇ ਪੋਸਟ ਕੀਤਾ ਅਤੇ ਕਿਹਾ ਕਿ ਲੱਦਾਖ ਦਾ ਦੁੱਖ ਪੂਰੇ ਦੇਸ਼ ਦਾ ਦੁੱਖ ਹੈ।ਖੜਗੇ ਨੇ ਕਿਹਾ, ‘‘ਸ਼ਹੀਦ ਤਸੇਵਾਂਗ ਥਾਰਚਿਨ ਨੇ ਕਾਰਗਿਲ ਜੰਗ ਵਿੱਚ ਮਾਂ ਭਾਰਤ ਪ੍ਰਤੀ ਆਪਣਾ ਫਰਜ਼ ਨਿਭਾਇਆ… ਬਦਲੇ ਵਿੱਚ ਉਸ ਨੂੰ ਕੀ ਮਿਲਿਆ? ਲੱਦਾਖ ਵਿੱਚ ਮੋਦੀ ਸਰਕਾਰ ਦੀ ਗੋਲੀ! ਪਿਤਾ ਵੀ ਫੌਜ ਵਿੱਚ ਸਨ, ਪੁੱਤਰ ਵੀ ਫੌਜ ਵਿੱਚ ਸੀ।

You must be logged in to post a comment Login