ਯੂਐੱਸ ਦੇ ਸੈਕਰਾਮੈਂਟੋ ਵਿੱਚ ਸੋਮਵਾਰ ਨੂੰ ਇੱਕ ਹੈਲੀਕਾਪਟਰ ਹਾਈਵੇਅ ’ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪੂਰਬ ਵੱਲ ਜਾਣ ਵਾਲੀਆਂ ਲੇਨਾਂ ਬੰਦ ਹੋ ਗਈਆਂ।ਕੈਲੀਫੋਰਨੀਆ ਹਾਈਵੇਅ ਪੈਟਰੋਲ ਦੀ ਵੈਲੀ ਡਿਵੀਜ਼ਨ ਦੇ ਬੁਲਾਰੇ ਮਾਈਕ ਕੈਰੀਲੋ ਦੇ ਅਨੁਸਾਰ ਇਹ ਹਾਦਸਾ ਸ਼ਾਮ 7 ਵਜੇ ਤੋਂ ਬਾਅਦ ਵਾਪਰਿਆ।ਆਨਲਾਈਨ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿੱਚ ਹਾਈਵੇਅ 50 ’ਤੇ ਗੱਡੀਆਂ ਦੀ ਇੱਕ ਲੰਬੀ ਕਤਾਰ ਇੱਕ ਹਾਦਸਾਗ੍ਰਸਤ ਹੈਲੀਕਾਪਟਰ ਦੇ ਬਿਲਕੁਲ ਪਿੱਛੇ ਖੜ੍ਹ ਗਈਆਂ। ਹੈਲੀਕਾਪਟਰ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਾਂ ਜ਼ਖਮੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੋਈ।

You must be logged in to post a comment Login