ਦਿੱਲੀ ਵਿਚ ਜਲਦੀ ਹੀ ਵਟਸਐਪ ’ਤੇ ਜਨਮ ਤੇ ਜਾਤੀ ਸਰਟੀਫਿਕੇਟਾਂ ਲਈ ਦਿੱਤੀ ਜਾ ਸਕੇਗੀ ਅਰਜ਼ੀ

ਦਿੱਲੀ ਵਿਚ ਜਲਦੀ ਹੀ ਵਟਸਐਪ ’ਤੇ ਜਨਮ ਤੇ ਜਾਤੀ ਸਰਟੀਫਿਕੇਟਾਂ ਲਈ ਦਿੱਤੀ ਜਾ ਸਕੇਗੀ ਅਰਜ਼ੀ

ਨਵੀਂ ਦਿੱਲੀ, 10 ਅਕਤੂਬਰ : ਦਿੱਲੀ ਵਿਚ ਜਨਮ ਤੇ ਜਾਤੀ ਪ੍ਰ੍ਰਮਾਣ ਪੱਤਰ ਜਿਹੇ ਦਸਤਾਵੇਜ਼ਾਂ ਲਈ ਹੁਣ ਵਟਸਐਪ ਜ਼ਰੀਏ ਅਰਜ਼ੀ ਦਿੱਤੀ ਜਾ ਸਕੇਗੀ ਤੇ ਇਸ ਮੈਸੇਜਿੰਗ ਐਪ ਉੱਤੇ ਹੀ ਸਰਟੀਫਿਕੇਟ ਮਿਲਣਗੇ। ਦਿੱਲੀ ਸਰਕਾਰ ਆਪਣੀਆਂ ਕਈ ਸੇਵਾਵਾਂ ਨੂੰ ‘ਫੇਸਲੈਸ’ ਬਣਾਉਣ ’ਤੇ ਕੰਮ ਕਰ ਰਹੀ ਹੈ ਤੇ ਇਸੇ ਕੜੀ ਵਿਚ ਇਹ ਪਹਿਲ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੀਆਂ ਲਗਪਗ 50 ਸੇਵਾਵਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਲਈ ਲੋਕ ਵਟਸਐਪ ਰਾਹੀਂ ਅਰਜ਼ੀ ਦੇ ਸਕਣਗੇ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ‘ਗਵਰਨੈਂਸ ਥਰੂ ਵਟਸਐਪ’ ਪਹਿਲਕਦਮੀ ਤਹਿਤ, ਜਿਨ੍ਹਾਂ ਸੇਵਾਵਾਂ ਲਈ ਵਰਤਮਾਨ ਵਿੱਚ ਔਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ, ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਵਟਸਐਪ ਪਲੈਟਫਾਰਮ ’ਤੇ ਲਿਆਂਦਾ ਜਾਵੇਗਾ।ਇਸ ਪਹਿਲ ਦਾ ਮਕਸਦ ਸਰਕਾਰੀ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ, ਪਾਰਦਰਸ਼ੀ ਅਤੇ ਤੇਜ਼ ਬਣਾਉਣਾ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਭੱਜ-ਦੌੜ ਨਾ ਕਰਨੀ ਪਵੇ। ਅਧਿਕਾਰੀ ਨੇ ਕਿਹਾ ਕਿ ਉਪਭੋਗਤਾ ਇੱਕ ਦੋਭਾਸ਼ੀ ਚੈਟਬੋਟ (ਹਿੰਦੀ ਅਤੇ ਅੰਗਰੇਜ਼ੀ ਵਿੱਚ) ਨਾਲ ਗੱਲਬਾਤ ਕਰਨ ਦੇ ਯੋਗ ਹੋਣਗੇ, ਜੋ ਉਨ੍ਹਾਂ ਨੂੰ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਹੋਰ ਸੇਵਾਵਾਂ ਵਰਗੇ ਦਸਤਾਵੇਜ਼ਾਂ ਲਈ ਅਰਜ਼ੀ ਦੇਣ, ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਅਤੇ ਫੀਸਾਂ ਦਾ ਭੁਗਤਾਨ ਕਰਨ ਵਿੱਚ ਮਦਦ ਕਰੇਗਾ।

You must be logged in to post a comment Login