ਦਿੱਲੀ ਹਵਾਈ ਅੱਡੇ ’ਤੇ ATC ਸਿਸਟਮ ’ਚ ਤਕਨੀਕੀ ਖਾਮੀ

ਦਿੱਲੀ ਹਵਾਈ ਅੱਡੇ ’ਤੇ ATC ਸਿਸਟਮ ’ਚ ਤਕਨੀਕੀ ਖਾਮੀ

ਨਵੀਂ ਦਿੱਲੀ, 7 ਨਵੰਬਰ : ਦਿੱਲੀ ਹਵਾਈ ਅੱਡੇ ’ਤੇ ਸ਼ੁੱਕਰਵਾਰ ਸਵੇਰੇ ਹਵਾਈ ਆਵਾਜਾਈ ਨਿਯੰਤਰਣ ਪ੍ਰਣਾਲੀ ਵਿੱਚ ਤਕਨੀਕੀ ਸਮੱਸਿਆਵਾਂ ਕਾਰਨ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਸੂਤਰਾਂ ਨੇ ਕਿਹਾ ਕਿ ਅਧਿਕਾਰੀ ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਕੰਮ ਕਰ ਰਹੇ ਹਨ। ਕੌਮੀ ਰਾਜਧਾਨੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (IGIA), ਦੇਸ਼ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ, ਜਿੱਥੇ ਰੋਜ਼ਾਨਾ 1,500 ਤੋਂ ਵੱਧ ਉਡਾਣਾਂ ਦੀ ਆਮਦੋਰਫ਼ਤ ਹੁੰਦੀ ਹੈ। ਸੂਤਰਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੋਂ ਤਕਨੀਕੀ ਸਮੱਸਿਆਵਾਂ ਕਾਰਨ ਹਵਾਈ ਆਵਾਜਾਈ ਕੰਟਰੋਲਰ ਸਵੈਚਾਲਿਤ ਰੂਪ ਵਿਚ ਉਡਾਣ ਯੋਜਨਾਵਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ। ਇੱਕ ਸੂਤਰਾਂ ਨੇ ਦੱਸਿਆ ਕਿ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ (AMSS) ਵਿੱਚ ਕੁਝ ਸਮੱਸਿਆਵਾਂ ਹਨ ਜੋ ਆਟੋ ਟ੍ਰੈਕ ਸਿਸਟਮ (AMS) ਲਈ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਉਡਾਣ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ। ਸੁੂਤਰਾਂ ਨੇ ਕਿਹਾ ਕਿ ਤਕਨੀਕੀ ਖਾਮੀ ਕਰਕੇ 100 ਤੋਂ ਵੱਧ ਉਡਾਣਾਂ ਵਿਚ ਦੇਰੀ ਹੋਈ। ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ’ਤੇ ਉਪਲਬਧ ਜਾਣਕਾਰੀ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਦੀ ਰਵਾਨਗੀ ਵਿਚ ਕਰੀਬ 50 ਮਿੰਟਾਂ ਦੀ ਦੇਰੀ ਹੋਈ।

You must be logged in to post a comment Login