ਸੈਂਕੜੇ ਹਰੇ-ਭਰੇ ਬੂਟੇ ਵੀ ਕੱਟ ਦਿੱਤੇ ਗਏ, ਸੈਂਟਰਲ ਵਾਲਮੀਕਿ ਸਭਾ ਵਲੋਂ ਸਖਤ ਕਾਰਵਾਈ ਦੀ ਮੰਗ

ਪਟਿਆਲਾ, 1 ਅਪ੍ਰੈਲ (ਰਿਪੋਰਟਰ ਇੰਚਾਰਜ )- ਨਾਭਾ ਰੋਡ ’ਤੇ ਸ਼ਕਤੀ ਵਿਹਾਰ ਕਲੋਨੀ ਨੇੜੇ ਸਨਰਾਇਸ ਪੈਲਸੇ ਕੋਲ ਸੈਂਕੜੇ ਹਰੇ-ਭਰੇ ਦਰਖਤ ਕੱਟ ਦਿੱਤੇ ਗਏ ਅਤੇ ਸ਼ਰੇਆਮ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਪ੍ਰਤੀ ਜੰਗਲਾਤ ਵਿਭਾਗ ਪਹਿਲਾਂ ਤਾਂ ਪੂਰੀ ਤਰ੍ਹਾਂ ਅਣਜਾਣ ਬਣਿਆ ਹੋਇਆ ਸੀ, ਪਰ ਇਕ ਸਮਾਜ ਸੇਵਾ ਸੰਸਥਾ ਸੈਂਟਰਲ ਵਾਲਮੀਕਿ ਸਭਾ ਵਲੋਂ ਦਖਲ ਦੇਣ ’ਤੇ ਕੁਝ ਹਰਕਤ ਵਿਚ ਆਇਆ। ਇਸ ਸਬੰਧ ਵਿਚ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਆਸੇਮਾਜਰਾ ਨੇ ਕਿਹਾ ਕਿ ਬਿਨ੍ਹਾਂ ਕਿੇ ਮਨਜ਼ੂਰੀ ਦੇ ਕਈ ਏਕੜ ਸਰਕਾਰੀ ਜ਼ਮੀਨ ’ਤੇ ਸ਼ਰੇਆਮ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਲਈ ਸੈਂਕੜੇ ਹਰੇ-ਭਰੇ ਬੂਟੇ ਵੀ ਪੁੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਿਹਾ ਕਿ ਇਹ ਇਹ ਹੋ ਹੀ ਨਹੀਂ ਸਕਦਾ ਕਿ ਇਸ ਪ੍ਰਤੀ ਜੰਗਲਾਤ ਵਿਭਾਗ ਨੂੰ ਪਤਾ ਨਾ ਹੋਵੇ। ਉਨ੍ਹਾਂ ਕਿਹਾ ਜਦੋਂ ਅਸੀਂ ਇਥੇ ਆ ਕੇ ਦੇਖਿਆ ਤਾਂ ਇਥੇ ਮਜ਼ਦੂਰ ਲਗਾ ਕੇ ਵਰਤੋਂ ਲਈ ਜ਼ਮੀਨ ਪੱਧਰੀ ਕੀਤੀ ਜਾ ਰਹੀ ਸੀ। ਸਾਡੇ ਵਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਬਤ ਜਾਣੂ ਕਰਵਾ ਦਿੱਤਾ ਹੈ ਤੇ ਇਕ ਮੁਲਾਜ਼ਮ ਨੂੰ ਮੌਕਾ ’ਤੇ ਬੁਲਾ ਕੇ ਦਿਖਾ ਵੀ ਦਿੱਤਾ ਹੈ। ਸੈਂਟਰਲ ਵਾਲਮੀਕਿ ਸਭਾ ਵਲੋਂ ਇਸ ਬਾਬਤ ਜੰਗਲਾਤ ਵਿਭਾਗ ਦੇ ਮੌਕੇ ’ਤੇ ਪਹੁੰਚੇ ਵਿਭਾਗ ਦੇ ਮੁਲਾਜ਼ਮ ਨੂੰ ਇਹ ਸਭ ਕੁਝ ਦਿਖਾ ਦਿੱਤਾ, ਜਿਸ ਨੇ ਕਿਹਾ ਕਿ ਇਹ ਸਭ ਵਿਭਾਗ ਦੀ ਮਨਜ਼ੂਰ ਤੋਂ ਬਿਨ੍ਹਾਂ ਹੋ ਰਿਹਾ ਹੈ ਅਤੇ ਇਸ ’ਤੇ ਕਾਰਵਾਈ ਕੀਤੀ ਜਾਵੇਗੀ, ਪਰ ਕਾਰਵਾਈ ਤਾਂ ਦੂਰ ਦੀ ਗੱਲ ਸਗੋਂ ਇਥੇ ਹੋ ਰਹੇ ਨਜਾਇਜ਼ ਕਬਜ਼ੇ ਨੂੰ ਰੋਕਣ ਤੱਕ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਸੰਦੀਪ ਆਸੇਮਾਜਰਾ ਨੇ ਦੱਸਿਆ ਕਿ ਅਸਲ ਵਿਚ ਇਹ ਸਾਰੀ ਜੰਗਲਾਤ ਵਿਭਾਗ ਦੀ ਥਾਂ ਹੈ ਅਤੇ ਇਹ ਰੌਣੀ ਦੇ ਨੇੜੇ ਹੈ। ਇਥੇ ਹੁਣ ਇਕ ਪ੍ਰਾਈਵੇਟ ਪੈਲੇਸ ਲਈ ਪਾਰਕਿੰਗ ਬਣਾਉਣ ਲਈ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦੇ ਕੇ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਹੋਰ ਨਜਾਇਜ਼ ਕਬਜ਼ਾ ਨਾ ਕਰ ਸਕੇ ਤਾਂ ਜੋ ਵਾਤਾਵਰਣ ਸੁਰੱਖਿਆ ਲਈ ਬੂਟਿਆਂ ਨੂੰ ਬਚਾਇਆ ਜਾ ਸਕੇ।
ਇਸ ਸਬੰਧ ਵਿਚ ਜਦੋਂ ਜ਼ਿਲ੍ਹਾ ਜਲੰਗਲਾਤ ਅਫਸਰ ਪਟਿਆਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੀ ਵੀ ਜੰਗਲਾਤ ਵਿਭਾਗ ਦੀ ਜ਼ਮੀਨ ਹੈ, ਉਥੇ ਵਿਭਾਗ ਦੇ ਮੁਲਾਜ਼ਮਾਂ ਨੂੰ ਤਾਰ ਲਗਾਉਣ ਲਈ ਕਹਿ ਦਿੱਤਾ ਗਿਆ ਹੈ।
You must be logged in to post a comment Login