ਕੂੜੇ ਤੇ ਗੰਦਗੀ ਦੇ ਢੇਰ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ

ਸ਼ਮਸ਼ਾਨਘਾਟ ਦੀ ਥਾਂ ’ਤੇ ਕੂੜੇ ਦੇ ਢੇਰ ਦਿਖਾਉਂਦੇ ਰੀਗਨ ਆਹਲੂਵਾਲੀਆ, ਰਾਜਿੰਦਰ ਬੱਬੀ, ਤਾਰੀ ਸੰਧੂ ਤੇ ਹੋਰ।

ਪਟਿਆਲਾ/ਸੂਲਰ, 5 ਅਪ੍ਰੈਲ (ਕੰਬੋਜ)- ਸੂਲਰ ਦੀ ਗਿਆਨ ਕਲੋਨੀ ਵਿਚ ਪੈਂਦੀ ਰਾਮ ਬਾਗ ਸਮਸ਼ਾਨਘਾਟ ਦੀ ਜਗ੍ਹਾਂ ਵਿਚ ਕੂੜੇ ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਬਲਕਿ ਆਸੇ-ਪਾਸੇ ਰਹਿੰਦੇ ਲੋਕਾਂ ਨੂੰ ਬਦਬੂ ਕਾਰਨ ਇਥੇ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਹੁਣ ਇਥੇ ਤਾਂ ਲੋਕਾਂ ਵਲੋਂ ਮਲਬਾ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿਚ ਸੂਲਰ ਦੀ ਪੰਚਾਇਤ, ਐਮ. ਸੀ. ਅਤੇ ਸਮਾਜ ਸੇਵੀ ਰੀਗਨ ਆਹਲੂਵਾਲੀਆ ਵਲੋਂ ਇਸ ਨੂੰ ਸਾਫ ਕਰਨ ਦੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਇਸ ਜਗ੍ਹਾਂ ਨੂੰ ਸਾਫ ਕਰ ਦਿੱਤਾ ਜਾਵੇਗਾ। ਰੀਗਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਥਾਂ ’ਤੇ ਬੱਚਿਆਂ ਦੀ ਸਮਸ਼ਾਸਨਘਾਟ ਹੈ ਅਤੇ ਉਨ੍ਹਾਂ ਵਲੋਂ ਇਥੇ ਪਏ ਕੂੜੇ ਅਤੇ ਮਲਬੇ ਦੇ ਢੇਰਾਂ ਨੂੰ ਮੌਕੇ ’ਤੇ ਸੂਲਰ ਪੰਚਾਇਤ ਅਤੇ ਐਮ ਸੀ ਨੂੰ ਦਿਖਾਇਆ ਗਿਆ ਅਤੇ ਇਸ ਨੂੰ ਸਾਫ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਥਾਂ ਨੂੰ ਸਾਫ ਕਰਨ ਲਈ ਇਸ ’ਤੇ ਚਾਰ ਦੀਵਾਰੀ ਕਰਨ ਲਈ ਫੰਡ ਜਾਰੀ ਕੀਤਾ ਜਾਵੇ ਤਾਂ ਜੋ ਇਸ ਥਾਂ ਨੂੰ ਸਾਫ ਕਰਕੇ ਇਸ ਨੂੰ ਵਰਤੋਂ ਯੋਗ ਬਣਾਇਆ ਜਾ ਸਕੇ। ਇਸ ਮੌਕੇ ਸਰਪੰਚ ਦੀ ਤਰਫੋਂ ਰਾਜਇੰਦਰ ਸਿੰਘ ਬੱਬੀ, ਸਮਾਜ ਸੇਵੀ ਰੀਗਨ ਆਹਲੂਵਾਲੀਆ, ਤਾਰੀ ਸੰਧੂ ਪੰਚ, ਰਵਿੰਦਰ ਰਿੱਕੀ, ਬਿੱਲਾ ਪ੍ਰਧਾਨ, ਮੋਹਨੀ ਬਾਬਾ, ਟੀਟੂ ਆਦਿ ਹਾਜ਼ਰ ਸਨ।

You must be logged in to post a comment Login