ਸੈਂਟਰਲ ਵਾਲਮੀਕਿ ਸਭਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਅਮਰਜੀਤ ਉਕਸੀ ਦਾ ਸਨਮਾਨ

ਸੈਂਟਰਲ ਵਾਲਮੀਕਿ ਸਭਾ ਦੇ ਨਵ-ਨਿਯੁਕਤ ਪੰਜਾਬ ਪ੍ਰਧਾਨ ਅਮਰਜੀਤ ਉਕਸੀ ਦਾ ਸਨਮਾਨ

ਪਟਿਆਲਾ, 29 ਨਵੰਬਰ (ਜੀ. ਕੰਬੋਜ ਸੂਲਰ)- ਅਮਰਜੀਤ ਸਿੰਘ ਉਕਸੀ ਨੂੰ ਆਲ ਇੰਡੀਆ ਜਥੇਬੰਦਕ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸੂਬਾ ਸਕੱਤਰ ਜਸਪਾਲ ਸਿੰਘ ਤੇ ਪਟਿਆਲਾ ਦੇ ਪ੍ਰਧਾਨ ਸੰਦੀਪ ਆਸੇ ਮਾਜਰਾ ਵਲੋਂ ਸਨਮਾਨਿਤ ਕੀਤਾ ਗਿਆ। ਜਸਪਾਲ ਸਿੰਘ ਅਤੇ ਸੰਦੀਪ ਆਸੇਮਾਜਰਾ ਵਲੋਂ ਸਾਂਝੇ ਤੌਰ ’ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਚੇਅਰਮੈਨ ਸ੍ਰੀ ਗੇਜਾ ਰਾਜ ਵਾਲਮਿਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਸਮਾਜ ਸੇਵੀ ਨੌਜਵਾਨ ਆਗੂ ਨੂੰ ਪੰਜਾਬ ਜਥੇਬੰਦਕ ਵਿੰਗ ਦਾ ਪ੍ਰਧਾਨ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਹੈ। ਜਸਪਾਲ ਸਿੰਘ ਨੇ ਕਿਹਾ ਕਿ ਸਮਾਜ ਸੇਵਾ, ਲੋਕ ਭਲਾਈ ਅਤੇ ਵਾਲਮੀਕਿ ਸਭਾ ਦੀ ਬੇਹਤਰੀ ਲਈ ਸ੍ਰੀ ਗੇਜਾ ਰਾਮ ਵਲੋਂ ਦਿੱਤੇ ਹਰ ਇਕ ਪ੍ਰੋਗਰਾਮ ਤੇ ਕਾਰਜ ਨੂੰ ਪੰਜਾਬ ਵਿੰਗ ਦੇ ਪ੍ਰਧਾਨ ਉਕਸੀ ਨਾਲ ਮਿਲਕੇ ਪੂਰੀ ਤਰ੍ਹਾਂ ਕਾਮਯਾਬ ਕਰਨਗੇ।
ਜਸਪਾਲ ਸਿੰਘ ਨੇ ਕਿਹਾ ਕਿ ਸੈਂਟਰਲ ਵਾਲਮੀਕਿ ਸਭਾ ਦੇ ਸਭ ਅਹੁਦੇਦਾਰ ਤੇ ਮੈਂਬਰ ਇਕ ਪਰਿਵਾਰ ਦੀ ਤਰ੍ਹਾਂ ਹਨ। ਸਾਰੇ ਮੈਂਬਰ ਤੇ ਅਹੁਦੇਾਰ ਆਪੋ ਆਪਣੀਆਂ ਲਗਾਈਆਂ ਗਈਆਂ ਜ਼ਿੰਮੇਵਾਰੀਆਂ ਲਈ ਡੱਟ ਕੇ ਪਹਿਰਾ ਦੇ ਰਹੇ ਹਨ ਤੇ ਅੱਗੋਂ ਵੀ ਦਿੰਦੇ ਰਹਿਣਗੇ। ਇਸ ਮੌਕੇ ਅਮਰੀਕ ਸਿੰਘ, ਸੰਦੀਪ ਸਿੰਘ ਆਸੇਮਾਜਰਾ ਜ਼ਿਲ੍ਹਾ ਪ੍ਰਧਾਨ, ਬਾਬਾ ਬਲਬੀਰ ਸਿੰਘ ਆਦਿ ਹਾਜ਼ਰ ਸਨ।

You must be logged in to post a comment Login