ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਸਲਾਨਾ ਐਥਲੇਟਿਕਸ ਕਾਰਨੀਵਾਲ ਦਾ ਸਫਲ ਆਯੋਜਨ

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਸਲਾਨਾ ਐਥਲੇਟਿਕਸ ਕਾਰਨੀਵਾਲ ਦਾ ਸਫਲ ਆਯੋਜਨ

ਬਜ਼ੁਰਗ ਤੇ ਬੱਚਿਆਂ ਸਮੇਤ 800 ਤੋਂ ਵੱਧ ਖਿਡਾਰੀਆਂ ਨੇ ਲਿਆ ਭਾਗ

ਸਿਡਨੀ : ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ (ਏ. ਐਸ. ਏ.) ਵਲੋਂ ਬੀਤੇ ਦਿਨੀਂ ਸਿਡਨੀ ਵਿਖੇ ਦੂਜੀ ਸਲਾਨਾ ਐਥਲੇਟਿਕਸ ਕਾਰਨੀਵਾਲ ਕਰਵਾਈ ਗਈ। ਇਸ ਦੌਰਾਨ ਦੌੜਾਂ, ਥਰੋਅ ਅਤੇ ਜੰਪ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 800 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਇਸ ਮੌਕੇ ਸੰਸਥਾ ਦੇ ਸਪੋਰਟਸ ਐਂਡ ਕਲਚਰ ਡਾਇਰੈਕਟਰ ਕੁਲਵਿੰਦਰ ਬਾਜਵਾ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਸਮੁੱਚੇ ਭਾਈਚਾਰ ਨੂੰ ਸਿਹਤਮੰਦ ਰਹਿਣ ਤੇ ਖੇਡਾਂ ਵਰਗੀਆਂ ਚੰਗੀਆਂ ਆਦਤਾਂ ਅਪਣਾਉਣ ਸੁਨੇਹਾ ਦੇਣਾ ਹੈ। ਇਸ ਖੇਡ ਮੇਲੇ ਵਿਚ ਬਜ਼ੁਰਗ, ਬੀਬੀਆਂ ਤੇ ਬੱਚਿਆਂ ਲਈ ਵਿਸ਼ੇਸ਼ ਖੇਡਾਂ ਦਾ ਅਯੋਜਨ ਕੀਤਾ ਗਿਆ। ਇਸ ਖੇਡ ਮੇਲੇ ਵਿਚ ਹਰ ਉਮਰ ਵਰਗ ਦੇ ਖਿਡਾਰੀਆਂ ਨੇ ਆਪਣੀ ਜ਼ੋਰ ਅਜਮਾਈ ਕੀਤੀ। ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਤੇ ਦਰਸ਼ਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਗੁਰਦੁਆਰਾ ਸਾਹਿਬ ਗਲੈਨਵੁੱਡ ਤੋਂ ਖੇਡ ਮੈਦਾਨ ਤੱਕ ਮੁਫਤ ਬੱਸ ਸੇਵਾ ਚਲਾਈ ਗਈ। ਖੇਡ ਮੇਲੇ ਦੌਰਾਨ ਮੁਫਤ ਖਾਣ-ਪੀਣ ਦੀਆਂ ਵਸਤਾਂ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਹੋ ਜਿਹੇ ਈਵੇਂਟ ਤੇ ਖੇਡ ਮੇਲੇ ਭਾਈਚਾਰੇ ਵਿਚ ਆਪਸੀ ਸਾਂਝ ਨੂੰ ਹੋਰ ਮਜਬੂਤ ਕਰਦੇ ਹਨ। ਵਲੰਟੀਆਂ ਅਤੇ ਪ੍ਰਬੰਧਕਾਂ ਵਲੋਂ ਕੀਤੇ ਗਏ ਪ੍ਰਬੰਧ ਬਹੁਤ ਹੀ ਸ਼ਲਾਘਾਯੋਗ ਸਨ।

You must be logged in to post a comment Login