ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ

ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ

ਐਡੀਲੇਡ, 2 ਅਪਰੈਲ- ਇੱਥੇ ਐਲਸ ਪਾਰਕ ਵਿੱਚ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਆਖਰੀ ਦਿਨ ਕਬੱਡੀ ਦਾ ਫਾਈਨਲ ਮੁਕਾਬਲਾ ਮੀਰੀ ਪੀਰੀ ਕਬੱਡੀ ਕਲੱਬ ਮੈਲਬਰਨ ਅਤੇ ਮੈਲਬਰਨ ਕਬੱਡੀ ਐਸੋਸੀਏਸ਼ਨ ਵਿਚਾਲੇ ਹੋਇਆ ਜਿਸ ਵਿੱਚ ਮੀਰੀ ਪੀਰੀ ਕਬੱਡੀ ਕਲੱਬ ਨੇ 17 ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਨਿਊਜ਼ੀਲੈਂਡ ਪੰਜਾਬ ਫੁਟਬਾਲ ਕਲੱਬ ਨੇ ਸ਼ਹੀਦ ਭਗਤ ਸਿੰਘ ਫੁਟਬਾਲ ਕਲੱਬ ਐਡੀਲੇਡ ਨੂੰ 2 ਗੋਲ ਨਾਲ ਹਰਾਇਆ। ਕ੍ਰਿਕਟ ਕੱਪ ਵੈਸਟਰਨ ਬੁੱਲਜ਼ ਮੈਲਬਰਨ ਨੇ ਜਿੱਤਿਆ ਤੇ ਸਿੰਘ ਸਭਾ ਬ੍ਰਿਸਬਨ ਨੇ ਨੈੱਟਬਾਲ (ਅੰਡਰ 13 ਉਮਰ ਵਰਗ) ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬਾਸਕਟਬਾਲ ਦੇ ਮੁਕਾਬਲੇ ਵਿੱਚ ਸਿਡਨੀ ਦੀ ਟੀਮ ਜੇਤੂ ਰਹੀ। ਅੰਤ ਵਿੱਚ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਆਸਟਰੇਲੀਅਨ ਸਿੱਖ ਖੇਡਾਂ ਸਿਡਨੀ ਵਿੱਚ ਹੋਣਗੀਆਂ।

You must be logged in to post a comment Login