ਕੈਨੇਡਾ: ਚੋਰੀਸ਼ੁਦਾ ਟਰੱਕਾਂ ਦੇ ਨੰਬਰ ਬਦਲਦੇ ਦੋ ਪੰਜਾਬੀ ਬਰੈਂਪਟਨ ’ਚੋਂ ਗ੍ਰਿਫਤਾਰ

ਕੈਨੇਡਾ: ਚੋਰੀਸ਼ੁਦਾ ਟਰੱਕਾਂ ਦੇ ਨੰਬਰ ਬਦਲਦੇ ਦੋ ਪੰਜਾਬੀ ਬਰੈਂਪਟਨ ’ਚੋਂ ਗ੍ਰਿਫਤਾਰ

ਵੈਨਕੂਵਰ, 22 ਮਾਰਚ-ਪੀਲ ਪੁਲੀਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਚੋਰੀ ਕੀਤੇ ਟਰੱਕਾਂ ਦੇ ਵਹੀਕਲ ਪਛਾਣ ਨੰਬਰ (ਵਿਨ) ਨੰਬਰ ਬਦਲਣ ਤੋਂ ਬਾਅਦ ਉਨ੍ਹਾਂ ਨੂੰ ਜਾਅਲੀ ਕਾਗਜ਼ਾਤ ਨਾਲ ਨਵੀਂ ਰਜਿਸਟਰੇਸ਼ਨ ਰਾਹੀਂ ਅਗਾਂਹ ਗਾਹਕਾਂ ਨੂੰ ਵੇਚਦੇ ਸਨ। ਦੋਹਾਂ ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੰਜਰਜੀਤ ਸਿੰਘ ਵਾਲੀਆ […]

ਨਕਦੀ ਵਿਵਾਦ’: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਨੂੰ ਰਿਪੋਰਟ ਸੌਂਪੀ

ਨਕਦੀ ਵਿਵਾਦ’: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਨੂੰ ਰਿਪੋਰਟ ਸੌਂਪੀ

ਨਵੀਂ ਦਿੱਲੀ, 22 ਮਾਰਚ- ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਨੇ ਜੱਜ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਮਾਮਲੇ ਵਿੱਚ ਭਾਰਤ ਦੇ ਚੀਫ ਜਸਟਿਸ CJI ਸੰਜੀਵ ਖੰਨਾ ਨੂੰ ਸੰਭਾਵਿਤ ਤੌਰ ’ਤੇ ਇੱਕ ਰਿਪੋਰਟ ਸੌਂਪ ਦਿੱਤੀ ਹੈ। ਜਸਟਿਸ ਉਪਾਧਿਆਏ ਨੇ ਘਟਨਾ ਸਬੰਧੀ ਸਬੂਤ ਅਤੇ ਜਾਣਕਾਰੀ ਇਕੱਠੀ ਕਰਨ ਲਈ […]

ਅੰਮ੍ਰਿਤਸਰ ’ਚ ਹਿਮਾਚਲ ਟਰਾਂਸਪੋਰਟ ਦੀਆਂ 4 ਬੱਸਾਂ ਦੀ ਭੰਨ-ਤੋੜ

ਅੰਮ੍ਰਿਤਸਰ ’ਚ ਹਿਮਾਚਲ ਟਰਾਂਸਪੋਰਟ ਦੀਆਂ 4 ਬੱਸਾਂ ਦੀ ਭੰਨ-ਤੋੜ

ਅੰਮ੍ਰਿਤਸਰ, 22 ਮਾਰਚ : ਅੰਮ੍ਰਿਤਸਰ ਬੱਸ ਸਟੈਂਡ ’ਤੇ ਸ਼ੁੱਕਰਵਾਰ ਰਾਤ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚਆਰਟੀਸੀ) ਦੀਆਂ ਚਾਰ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਾਅਰੇ ਲਿਖੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਬੱਸਾਂ ਦੇ ਅਗਲੇ ਸ਼ੀਸ਼ੇ ਨੁਕਸਾਨੇ ਗਏ, ਜਦੋਂਕਿ ਅੰਮ੍ਰਿਤਸਰ-ਹਮੀਰਪੁਰ ਰੂਟ ’ਤੇ ਚੱਲ ਰਹੀ ਇੱਕ ਬੱਸ ’ਤੇ ਨਾਅਰੇ ਲਿਖੇ ਗਏ। ਜਾਣਕਾਰੀ ਅਨੁਸਾਰ ਪ੍ਰਭਾਵਿਤ ਬੱਸਾਂ ਵਿੱਚ ਅੰਮ੍ਰਿਤਸਰ-ਬਿਲਾਸਪੁਰ, ਅੰਮ੍ਰਿਤਸਰ-ਸੁਜਾਨਪੁਰ […]

ਦਿਨ ਭਰ ਬੰਦ ਰਹਿਣ ਪਿੱਛੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ

ਦਿਨ ਭਰ ਬੰਦ ਰਹਿਣ ਪਿੱਛੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ

ਲੰਡਨ, 22 ਮਾਰਚ- ਲੰਡਨ ਦੇ ਹੀਥਰੋ ਹਵਾਈ ਅੱਡੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇੱਕ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਭਗ ਦਿਨ ਭਰ ਲਈ ਇਥੋਂ ਉਡਾਣਾਂ ਬੰਦ ਰਹੀਆਂ। ਉਂਝ ਏਅਰਲਾਈਨਾਂ ਨੇ ਚੇਤਾਵਨੀ ਦਿੱਤੀ ਕਿ ਗੰਭੀਰ ਵਿਘਨ ਕਈ ਦਿਨਾਂ ਤੱਕ ਰਹੇਗਾ […]

ਪੁਲੀਸ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਦੇ ਪਰਿਵਾਰ ਵੱਲੋਂ ਪਟਿਆਲਾ ’ਚ ਧਰਨਾ

ਪੁਲੀਸ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਦੇ ਪਰਿਵਾਰ ਵੱਲੋਂ ਪਟਿਆਲਾ ’ਚ ਧਰਨਾ

ਪਟਿਆਲਾ, 22 ਮਾਰਚ- ਪਟਿਆਲਾ ਵਿਚ ਬੀਤੇ ਦਿਨੀਂ ਪੁਲੀਸ ਅਫ਼ਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਥੇ ਡੀਸੀ ਦਫਤਰ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਧਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋਏ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਪਟਿਆਲਾ ਦੇ […]