ਹਾਲ-ਏ-ਪੰਜ-ਆਬ: ਪਾਣੀ ’ਚ ਰੁੜ੍ਹੇ ਘਰ-ਬਾਰ ਤੇ ਮਾਲ-ਅਸਬਾਬ

ਹਾਲ-ਏ-ਪੰਜ-ਆਬ: ਪਾਣੀ ’ਚ ਰੁੜ੍ਹੇ ਘਰ-ਬਾਰ ਤੇ ਮਾਲ-ਅਸਬਾਬ

ਚੰਡੀਗੜ੍ਹ, 28 ਅਗਸਤ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਕਈ ਕਿਲੋਮੀਟਰ ਤੱਕ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਬੇਸ਼ੱਕ ਅੱਜ ਮੀਂਹ ਪੈਣ ਤੋਂ ਬਚਾਅ ਰਿਹਾ ਹੈ ਪਰ ਰਾਵੀ ਤੇ ਬਿਆਸ ਦੇ ਪਾਣੀ ਨੇ ਸੈਂਕੜੇ ਪਿੰਡਾਂ ਨੂੰ ਖ਼ਤਰੇ […]

ਅਜਨਾਲਾ ਖੇਤਰ ਵਿਚ ਹੜ੍ਹ ’ਚ ਘਿਰੇ ਲੋਕਾਂ ਦੀ ਮਦਦ ਲਈ ਬਹੁੜੀ ਫੌਜ

ਅਜਨਾਲਾ ਖੇਤਰ ਵਿਚ ਹੜ੍ਹ ’ਚ ਘਿਰੇ ਲੋਕਾਂ ਦੀ ਮਦਦ ਲਈ ਬਹੁੜੀ ਫੌਜ

ਅੰਮ੍ਰਿਤਸਰ, 28 ਅਗਸਤ: ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਅਜਨਾਲਾ ਖੇਤਰ ਵਿੱਚ ਲੋਕਾਂ ਦੀ ਮਦਦ ਲਈ ਫੌਜ ਪੁੱਜ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਵੀ ਸਵੇਰੇ ਤੜਕੇ 4 ਵਜੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਸਵੇਰੇ ਮੌਕੇ ’ਤੇ ਪੁੱਜ ਗਏ […]

ਤਿੰਨ ਸੌ ਤੋਂ ਵੱਧ ਸੀਨੀਅਰ ਸੈਕੰਡਰੀ ਤੇ ਐਲੀਮੈਂਟਰੀ ਸਕੂਲਾਂ ਨੂੰ ਹੜ੍ਹਾਂ ਦੀ ਮਾਰ

ਤਿੰਨ ਸੌ ਤੋਂ ਵੱਧ ਸੀਨੀਅਰ ਸੈਕੰਡਰੀ ਤੇ ਐਲੀਮੈਂਟਰੀ ਸਕੂਲਾਂ ਨੂੰ ਹੜ੍ਹਾਂ ਦੀ ਮਾਰ

ਚੰਡੀਗੜ੍ਹ, 28 ਅਗਸਤ: ਹੜ੍ਹ ਕਰਕੇ ਹੁਸ਼ਿਆਰਪੁਰ, ਕਪੂਰਥਲਾ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਫਾਜ਼ਿਲਕਾ ਦੇ ਕਈ ਪਿੰਡ ਡੁੱਬਣ ਕਾਰਨ, ਪੰਜਾਬ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਕਵਾਇਦ ਸ਼ੁਰੂ ਕੀਤੀ ਹੈ। ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਤੇ ਸਿੱਖਿਆ ਵਿਭਾਗ ਸਕੂਲਾਂ ਨੂੰ ਹੋਏ ਨੁਕਸਾਨ […]

ਕੁਦਰਤ ਦੀ ਮਾਰ: ਡੈਮਾਂ ’ਚ ਪਾਣੀ ਚੜ੍ਹਨ ਦਾ ਸਿਲਸਿਲਾ ਜਾਰੀ

ਕੁਦਰਤ ਦੀ ਮਾਰ: ਡੈਮਾਂ ’ਚ ਪਾਣੀ ਚੜ੍ਹਨ ਦਾ ਸਿਲਸਿਲਾ ਜਾਰੀ

ਚੰਡੀਗੜ੍ਹ, 28 ਅਗਸਤ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਦੋਂਕਿ ਪੌਂਗ ਡੈਮ ਵਿਚ ਰਾਤ ਤੋਂ ਹੁਣ ਤੱਕ ਸਥਿਰ ਹੈ। ਹਾਲਾਂਕਿ ਦੋਵਾਂ ਡੈਮਾਂ ਤੋਂ […]

ਇੰਗਲੈਂਡ: ਵੁਲਵਰਹੈਂਪਟਨ ’ਚ 2 ਸਿੱਖ ਡਰਾਈਵਰਾਂ ‘ਤੇ ਹਮਲਾ

ਇੰਗਲੈਂਡ: ਵੁਲਵਰਹੈਂਪਟਨ ’ਚ 2 ਸਿੱਖ ਡਰਾਈਵਰਾਂ ‘ਤੇ ਹਮਲਾ

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਨੇੜੇ ਸਤਨਾਮ ਸਿੰਘ (64) ਅਤੇ ਜਸਬੀਰ ਸੰਘਾ (72) ਨਾਮ ਦੇ ਦੋ ਸਿੱਖ ਟੈਕਸੀ ਡਰਾਈਵਰਾਂ ‘ਤੇ ਕਥਿਤ ਤੌਰ ‘ਤੇ ਕੁਝ ਵਿਅਕਤੀਆਂ ਦੇ ਗੁੱਟ ਵੱਲੋਂ ਹਿੰਸਕ ਹਮਲਾ ਕੀਤਾ ਗਿਆ ਸੀ।ਪੀੜਤਾਂ ਅਨੁਸਾਰ ਹਮਲਾਵਰਾਂ ਨੇ ਨਸਲੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਹਮਲਾ ਕਰਨ ਤੋਂ ਪਹਿਲਾਂ ਭੜਕਾਉ ਗੱਲਾਂ ਕੀਤੀਆਂ। ਪੁਲੀਸ ਇਸ ਮਾਮਲੇ […]