ਭਾਰਤੀ ਮੂਲ ਦੇ ਮੋਟਲ ਮੈਨੇਜਰ ਦੇ ਕਤਲ ਮਗਰੋਂ ਟਰੰਪ ਵੱਲੋਂ ਪਰਵਾਸ ਨੀਤੀ ਦੀ ਨਿਖੇਧੀ

ਭਾਰਤੀ ਮੂਲ ਦੇ ਮੋਟਲ ਮੈਨੇਜਰ ਦੇ ਕਤਲ ਮਗਰੋਂ ਟਰੰਪ ਵੱਲੋਂ ਪਰਵਾਸ ਨੀਤੀ ਦੀ ਨਿਖੇਧੀ

ਹਿਊਸਟਨ,  14 ਸਤੰਬਰ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੱਲਾਸ ਵਿੱਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਵਿਚ ਬਣੀ ਪਰਵਾਸ ਨੀਤੀ ਦੀ ਨਿਖੇਧੀ ਕੀਤੀ ਹੈ। ਮੋਟਲ ਮੈਨੇਜਰ ਦਾ ਕਤਲ ਕਥਿਤ ਤੌਰ ’ਤੇ ਅਪਰਾਧਿਕ ਪਿਛੋਕੜ ਵਾਲੇ ਗੈਰ-ਦਸਤਾਵੇਜ਼ੀ ਕਿਊਬਾ ਪ੍ਰਵਾਸੀ ਵੱਲੋਂ ਕੀਤਾ ਗਿਆ ਸੀ। ਟਰੰਪ […]

ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਅੰਮ੍ਰਿਤਸਰ ਪੁੱਜੇ

ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਅੰਮ੍ਰਿਤਸਰ ਪੁੱਜੇ

ਨਵੀਂ ਦਿੱਲੀ, 15 ਸਤੰਬਰ : ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਇਥੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਅਤੇ ਪੀੜਤ ਲੋਕਾਂ ਨੂੰ ਮਿਲਣ ਵਾਸਤੇ ਪੁੱਜੇ ਹਨ। ਉਨ੍ਹਾਂ ਦਾ ਇੱਥੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਾਰਟੀ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। […]

ਅਮਰੀਕਾ ਨੇ G7 ਤੇ EU ਨੂੰ ਰੂਸੀ ਤੇਲ ਖਰੀਦਣ ’ਤੇ ਭਾਰਤ ਅਤੇ ਚੀਨ ’ਤੇ ਟੈਰਿਫ ਲਾਉਣ ਲਈ ਆਖਿਆ

ਅਮਰੀਕਾ ਨੇ G7 ਤੇ EU ਨੂੰ ਰੂਸੀ ਤੇਲ ਖਰੀਦਣ ’ਤੇ ਭਾਰਤ ਅਤੇ ਚੀਨ ’ਤੇ ਟੈਰਿਫ ਲਾਉਣ ਲਈ ਆਖਿਆ

ਨਿਊਯਾਰਕ, 14 ਸਤੰਬਰ : ਅਮਰੀਕਾ ਨੇ ਆਪਣੇ ਸਹਿਯੋਗੀਆਂ ਨੂੰ ਰੂਸੀ ਤੇਲ ਦੇ ਖਰੀਦਦਾਰਾਂ (ਭਾਰਤ ਤੇ ਚੀਨ) ’ਤੇ ਟੈਰਿਫ ਲਗਾਉਣ ਲਈ ਆਖਿਆ ਹੈ, ਜਿਸ ਮਗਰੋਂ ਜੀ-7 (G7) ਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਅੱਜ ਮੀਟਿੰਗ ਕਰਕੇ ਰੂਸ ’ਤੇ ਹੋਰ ਪਾਬੰਦੀਆਂ ਅਤੇ ਉਨ੍ਹਾਂ ਦੇਸ਼ਾਂ ’ਤੇ ਸੰਭਾਵਿਤ ਟੈਰਿਫ ਲਾਉਣ ’ਤੇ ਚਰਚਾ ਕੀਤੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ […]

ਰਾਹੁਲ ਗਾਂਧੀ ਦੀ ਭਲਕੇ ਪੰਜਾਬ ਫੇਰੀ

ਰਾਹੁਲ ਗਾਂਧੀ ਦੀ ਭਲਕੇ ਪੰਜਾਬ ਫੇਰੀ

ਨਵੀਂ ਦਿੱਲੀ, 14 ਸਤੰਬਰ : ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਲਕੇ ਪੰਜਾਬ ਦਾ ਦੌਰਾ ਕਰਨਗੇ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਦੌਰਾ ਇੱਕ ਦਿਨ ਦਾ ਹੋਵੇਗਾ।ਪਾਰਟੀ ਵੱਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਰਾਹੁਲ ਗਾਂਧੀ ਸਵੇਰੇ 9.30 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣਗੇ। ਉੱਥੋਂ […]

ਸੁਪਰੀਮ ਕੋਰਟ: ਪੁਲੀਸ ਥਾਣਿਆਂ ’ਚ ਨਾਕਾਰਾ ਸੀਸੀਟੀਵੀ ਕੈਮਰਿਆਂ ਸਬੰਧੀ ਸੁਣਵਾਈ 15 ਨੂੰ

ਸੁਪਰੀਮ ਕੋਰਟ: ਪੁਲੀਸ ਥਾਣਿਆਂ ’ਚ ਨਾਕਾਰਾ ਸੀਸੀਟੀਵੀ ਕੈਮਰਿਆਂ ਸਬੰਧੀ ਸੁਣਵਾਈ 15 ਨੂੰ

ਨਵੀਂ ਦਿੱਲੀ, 14 ਸਤੰਬਰ : ਦੇਸ਼ ਦੀ ਸਰਵਉਚ ਅਦਾਲਤ ਨੇ ਪੁਲੀਸ ਥਾਣਿਆਂ ਵਿੱਚ ਨਾਕਾਰਾ ਪਏ ਸੀਸੀਟੀਵੀ ਕੈਮਰਿਆਂ ਬਾਰੇ ਖ਼ੁਦ ਹੀ ਨੋਟਿਸ ਲਿਆ ਹੈ। ਇਸ ਸਬੰਧੀ ਮੀਡੀਆ ਰਿਪੋਰਟ ’ਤੇ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਇਕ ਜਨਹਿੱਤ ਪਟੀਸ਼ਨ ’ਤੇ 15 ਸਤੰਬਰ ਨੂੰ ਸੁਣਵਾਈ ਕਰੇਗੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦਾ ਬੈਂਚ ਕਰੇਗਾ। […]