ਹੁਣ ਕਾਂਗਰਸ ‘ਚ ਕੈਪਟਨ ਰਹਿਣਗੇ ਜਾਂ ਬਾਜਵਾ !

ਚੰਡੀਗੜ੍ਹ, 15 ਅਪ੍ਰੈਲ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੲੇ ਸਟੈਂਡ ਕਾਰਨ ਪੰਜਾਬ ਕਾਂਗਰਸ ਵਿੱਚ ਘਮਸਾਣ ਸ਼ੁਰੂ ਹੋ ਗਿਆ ਹੈ। ਇਸ ਮੁੱਦੇ ੳੁਤੇ ਪੰਜਾਬ ਦੇ 33 ਵਿਧਾਇਕ ਕੈਪਟਨ ਦੇ ਹੱਕ ਵਿੱਚ ਆ ਗਏ ਹਨ, ਜਦੋਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਕਾਂਗਰਸ ਦੇ 25 ਆਗੂਆਂ ਨੇ […]

ਕੈਪਟਨ ਤੋਂ ਬਾਅਦ ਰਾਹੁਲ ਦੀ ਸਮਰੱਥਾ ‘ਤੇ ਹੁਣ ਸ਼ੀਲਾ ਦੀਕਸ਼ਤ ਨੂੰ ਵੀ ਸ਼ੱਕ

ਨਵੀਂ ਦਿੱਲੀ, 15 ਅਪ੍ਰੈਲ : ਲੋਕਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਨੂੰ ਅਨੁਭਵਹੀਣ ਕਰਾਰ ਦੇਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਸ਼ੀਲਾ ਦੀਕਸ਼ਤ ਨੂੰ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਸਮਰੱਥਾ ਉੱਤੇ ਸ਼ੱਕ ਹੈ। ਉਨਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਹੀ ਇਸ ਅਹੁਦੇ ਉੱਤੇ […]

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਪੁੱਜੇ

ਔਟਵਾ, 15 ਅਪ੍ਰੈਲ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣਾ ਜਰਮਨੀ ਦੌਰਾ ਖਤਮ ਕਰਕੇ ਕੈਨੇਡਾ ਪਹੁੰਚ ਗਏ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਦੁਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਕਬਰੂਦੀਨ ਨੇ ਇਸ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਵਿਚ ਰੱਖਿਆ ਦੇ ਕੁਝ ਮੁੱਦੇ ਹਨ ਅਤੇ ਇਸ […]

ਫਿਲਮ ਨਾਨਕ ਸ਼ਾਹ ਫਕੀਰ ‘ਤੇ ਨਹੀਂ ਲੱਗੇਗੀ ਰੋਕ : ਹਾਈਕੋਰਟ

ਚੰਡੀਗੜ, 13 ਅਪ੍ਰੈਲ : ਪੰਜਾਬ ਅਤੇ ਹਰਿਆਣਾ ਕੋਰਟ ਨੇ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਸੈਂਸਰ ਬੋਰਡ ਅਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਮਾਮਲੇ […]

ISIS ਨੇ ਅਮਰੀਕਾ ‘ਚ 9/11 ਵਰਗੇ ਹਮਲੇ ਕਰਨ ਦੀ ਧਮਕੀ ਦਿੱਤੀ

ਰੱਕਾ, 13 ਅਪ੍ਰੈਲ : ਇਸਲਾਮਿਕ ਸਟੇਟ ਨੇ ਇਕ ਹੋਰ ਪ੍ਰੋਪੇਗੈਂਡਾ ਵੀਡੀਓ ਜਾਰੀ ਕਰਕੇ ਅਮਰੀਕਾ ਨੂੰ 9/11 ਵਰਗੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ‘ਵੀ ਵਿਲ ਬਰਨ ਅਮਰੀਕਾ’ ਨਾਂ ਦੇ ਇਸ ਵੀਡੀਓ ‘ਚ ਅਮਰੀਕੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਲਈ ਧਰਤੀ ‘ਤੇ ਕੋਈ ਵੀ ਸਰੱਖਿਅਤ ਥਾਂ ਨਹੀਂ ਹੈ। ਵੀਡੀਓ 11 ਮਿੰਟ ਦੀ ਹੈ। ਆਈ.ਐਸ.ਆਈ.ਐਸ. ਅੱਤਵਾਦੀ […]