By G-Kamboj on
INDIAN NEWS, News
ਨਵੀਂ ਦਿੱਲੀ, 19 ਜਨਵਰੀ- ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਕਣਕ ਦਾ ਉਤਪਾਦਨ ਚੰਗਾ ਰਹਿਣ ਦੀ ਉਮੀਦ ਹੈ। ਅਕਤੂਬਰ ਵਿੱਚ ਸ਼ੁਰੂ ਹੋਈ ਮੁੱਖ ਹਾੜੀ ਦੀ ਫ਼ਸਲ ਕਣਕ ਦੀ ਬਿਜਾਈ ਮੁਕੰਮਲ ਹੋ ਗਈ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਸਿਖਰਲੇ ਤਿੰਨ ਰਾਜ ਹਨ, ਜਿੱਥੇ ਸਭ ਤੋਂ ਵੱਧ ਰਕਬੇ ਵਿੱਚ […]
By G-Kamboj on
INDIAN NEWS, News
ਹੁਸ਼ਿਆਰਪੁਰ, 19 ਜਨਵਰੀ- ਹੁਸ਼ਿਆਰਪੁਰ ਨਾਲ ਸਬੰਧਤ ਸੀਨੀਅਰ ਵਕੀਲ ਇੰਦਰਪਾਲ ਸਿੰਘ ਧੰਨਾ ਪੰਜਾਬ ਦੇ ਨਵੇਂ ਮੁੱਖ ਸੂਚਨਾ ਕਮਿਸ਼ਨਰ ਹੋਣਗੇ। ਸੂਤਰਾਂ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਧੰਨਾ ਇਸ ਵੇਲੇ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਹਨ।
By G-Kamboj on
INDIAN NEWS, News

ਚੰਡੀਗੜ੍ਹ, 19 ਜਨਵਰੀ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅੱਜ 50 ਦਿਨਾਂ ਦੀ ਪੈਰੋਲ ਮਿਲੀ ਹੈ। ਚਾਰ ਸਾਲਾਂ ‘ਚ ਉਸ ਦੀ ਇਹ ਨੌਵੀਂ ਪੈਰੋਲ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਡੇਰਾ ਮੁਖੀ ਬਲਾਤਕਾਰ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ।
By G-Kamboj on
AUSTRALIAN NEWS, INDIAN NEWS, News
ਸਿਡਨੀ- ਆਸਟ੍ਰੇਲੀਆ ਗਏ ਭਾਰਤੀ ਮੂਲ ਦੇ ਇਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ 11 ਮਹੀਨੇ ਦੇ ਬੱਚੇ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਮਾਸੂਮ ਇੱਕ ‘ਛੋਟੇ’ ਮੱਛੀ ਟੈਂਕ ਵਿੱਚ ਡਿੱਗ ਪਿਆ ਸੀ। ਮਾਸੂਮ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਿਆ, ਕਿਉਂਕਿ ਉਹ ਕਾਫ਼ੀ ਦੇਰ ਤੱਕ ਪਾਣੀ ਵਿੱਚ ਡੁੱਬਿਆ ਰਿਹਾ। ਜੁਗਾੜ ਸਿੰਘ ਬਾਠ […]
By G-Kamboj on
INDIAN NEWS, News, SPORTS NEWS

ਨਵੀਂ ਦਿੱਲੀ, 18 ਜਨਵਰੀ- ਦਿੱਲੀ ਹਾਈ ਕੋਰਟ ਨੇ ਆਪਣੀ ਰਜਿਸਟਰੀ ਨੂੰ ਕਿਹਾ ਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੂੰ ਸੂਚਿਤ ਕਰੇ ਕਿ ਉਸ ਦੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਨੇ ਉਸ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਮੁੱਦਈ ਅਤੇ ਸਾਬਕਾ ਵਪਾਰਕ ਭਾਈਵਾਲਾਂ ਮਿਹਿਰ ਦਿਵਾਕਰ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਦਾਸ ਨੇ […]