ਡਰਾਈਵਰਾਂ ਦੀ ਹੜਤਾਲ ਕਾਰਨ ਲੋਕ ਘਬਰਾਏ

ਚੰਡੀਗੜ੍ਹ, 2 ਜਨਵਰੀ- ਟਰੱਕ ਡਰਾਈਵਰਾਂ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਹੜਤਾਲ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਭਾਰੀ ਭੀੜ ਨਜ਼ਰ ਆ ਰਹੀ ਹੈ। ਇਨ੍ਹਾਂ ਰਾਜਾਂ ਵਿੱਚ ਅਫ਼ਵਾਹ ਹੈ ਕਿ ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਤੇਲ ਮੁੱਕ ਰਿਹਾ ਹੈ। ਇਸ ਲਈ ਲੋਕ ਵਾਹਨਾਂ ’ਤੇ ਤੇਲ ਪੁਆਉਣ ਲਈ ਲੰਮੀਆਂ ਕਤਾਰਾਂ ’ਚ […]

ਪੰਜ ਨਵੇਂ ਦੇਸ਼ ਬ੍ਰਿਕਸ ਦੇ ਪੂਰਨ ਮੈਂਬਰ ਬਣੇ

ਨਵੀਂ ਦਿੱਲੀ, 2 ਜਨਵਰੀ- ਭਾਰਤ, ਰੂਸ ਅਤੇ ਚੀਨ ਸਮੇਤ ਸਿਖਰਲੀਆਂ ਉਭਰਦੀਆਂ ਅਰਥਵਿਵਸਥਾਵਾਂ ਦੇ ਬ੍ਰਿਕਸ ਸਮੂਹ ਨੇ ਵਿਸ਼ਵ ਮਾਮਲਿਆਂ ਵਿਚ ਪੱਛਮੀ ਦਬਦਬੇ ਦੇ ਬਾਵਜੂਦ ਆਪਣੀ ਰਣਨੀਤਕ ਸ਼ਕਤੀ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਪੰਜ ਪੂਰਨ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਜਿਵੇਂ ਹੀ ਰੂਸ ਨੇ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ […]

ਜਪਾਨ ’ਚ ਹਵਾਈ ਪੱਟੀ ’ਤੇ ਜਹਾਜ਼ ਟਕਰਾਏ, ਅਮਲੇ ਦੇ 5 ਮੈਂਬਰਾਂ ਦੀ ਮੌਤ

ਟੋਕੀਓ, 2 ਜਨਵਰੀ- ਜਾਪਾਨ ਦੇ ਤੱਟ ਰੱਖਿਅਕਾਂ ਨੇ ਕਿਹਾ ਕਿ ਟੋਕੀਓ ਦੇ ਹਨੇਦਾ ਹਵਾਈ ਅੱਡੇ ‘ਤੇ ਉਸ ਦੇ ਜਹਾਜ਼ ਅਤੇ ਯਾਤਰੀ ਜਹਾਜ਼ ਵਿਚਾਲੇ ਹੋਈ ਟੱਕਰ ਹੋ ਗਈ। ਇਸ ਕਾਰਨ ਉਸ ਦੇ ਚਾਲਕ ਦਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਟੱਕਰ ਬਾਅਦ ਕਾਰਨ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਕੋਸਟ ਗਾਰਡ ਦੇ ਬੁਲਾਰੇ ਯੋਸ਼ਿਨੋਰੀ ਯਾਨਾਗਿਸ਼ਿਮਾ […]

ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ

ਜੰਡਿਆਲਾ ਗੁਰੂ, 2 ਜਨਵਰੀ- ਇਥੋਂ ਦੀ ਦਾਣਾ ਮੰਡੀ ਵਿੱਚ ਉਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸਾਂਝੇ ਸੱਦੇ ‘ਤੇ ਹੋਈ ਮਹਾਰੈਲੀ ਵਿੱਚ ਵੱਡਾ ਇਕੱਠ ਹੋਇਆ ਤੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕਰਕੇ ਇੱਕ ਵਾਰ ਫੇਰ ਤੋਂ ਦਿੱਲੀ ਮੋਰਚੇ ਦਾ ਐਲਾਨ ਕਰ ਦਿੱਤਾ।ਕਿਸਾਨ ਆਗੂਆਂ ਕਿਹਾ ਅੱਜ ਦਾ […]

ਕੈਨੇਡਾ ’ਚ ਨਿੱਝਰ ਹੱਤਿਆ ਮਾਮਲੇ ’ਚ ਛੇਤੀ ਹੋ ਸਕਦੀ ਹੈ ਦੋ ਮਸ਼ਕੂਕਾਂ ਦੀ ਗ੍ਰਿਫ਼ਤਾਰੀ

ਓਟਵਾ, 28 ਦਸੰਬਰ- ਕੈਨੇਡੀਅਨ ਪੁਲੀਸ ਛੇਤੀ ਹੀ ਜੂਨ ਵਿੱਚ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸ਼ੱਕ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਾਲੇ ਕੈਨੇਡਾ ਵਿੱਚ ਹੀ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਜੂਨ ‘ਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ […]