ਪੰਜਾਬ ਕਾਂਗਰਸ ਦੀ ਨੇਤਾ ਪ੍ਰਨੀਤ ਕੌਰ ਵੀਰਵਾਰ ਨੂੰ ਭਾਜਪਾ ’ਚ ਹੋਵੇਗੀ ਸ਼ਾਮਲ

ਪੰਜਾਬ ਕਾਂਗਰਸ ਦੀ ਨੇਤਾ ਪ੍ਰਨੀਤ ਕੌਰ ਵੀਰਵਾਰ ਨੂੰ ਭਾਜਪਾ ’ਚ ਹੋਵੇਗੀ ਸ਼ਾਮਲ

ਨਵੀਂ ਦਿੱਲੀ, 13 ਮਾਰਚ- ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੀਰਵਾਰ ਨੂੰ ਇੱਥੇ ਭਾਜਪਾ ਵਿੱਚ ਸ਼ਾਮਲ ਹੋ ਜਾਵੇਗੀ। ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਲੰਮੇ ਸਮੇਂ ਤੋਂ ਕਿਆਸ ਲੱਗ ਰਹੇ ਸਨ। ਅਮਰਿੰਦਰ ਸਿੰਘ ਆਪਣੇ ਬੱਚਿਆਂ ਰਣਇੰਦਰ ਸਿੰਘ ਅਤੇ […]

ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨ ਨੇ ਜਤਾਇਆ ਇਤਰਾਜ਼

ਮੋਦੀ ਦੇ ਅਰੁਣਾਚਲ ਦੌਰੇ ’ਤੇ ਚੀਨ ਨੇ ਜਤਾਇਆ ਇਤਰਾਜ਼

ਪੇਈਚਿੰਗ, 12 ਮਾਰਚ- ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਦੇ ਅਰੁਣਾਚਲ ਪ੍ਰਦੇਸ਼ ਦੌਰੇ ਸਬੰਧੀ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ। ਚੀਨ ਨੇ ਅੱਜ ਇਸ ਖੇਤਰ ’ਤੇ ਆਪਣੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਦੀਆਂ ਇਹ ਹਰਕਤਾਂ ਸਰਹੱਦ ਦੇ ਮਸਲੇ ਨੂੰ ‘ਸਿਰਫ ਗੁੰਝਲਦਾਰ’ ਬਣਾ ਦੇਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ […]

ਸਰਕਾਰ ਨੇ ਸੀਏਏ ਤਹਿਤ ਭਾਰਤੀ ਨਾਗਰਿਕਤਾ ਲੈਣ ਦੇ ਇਛੁੱਕਾਂ ਲਈ ਸ਼ੁਰੂ ਕੀਤਾ ਨਵਾਂ ਪੋਰਟਲ

ਸਰਕਾਰ ਨੇ ਸੀਏਏ ਤਹਿਤ ਭਾਰਤੀ ਨਾਗਰਿਕਤਾ ਲੈਣ ਦੇ ਇਛੁੱਕਾਂ ਲਈ ਸ਼ੁਰੂ ਕੀਤਾ ਨਵਾਂ ਪੋਰਟਲ

ਨਵੀਂ ਦਿੱਲੀ, 12 ਮਾਰਚ- ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ (ਸੋਧ) ਐਕਟ 2019 ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਲੋਕਾਂ ਲਈ ਅੱਜ ਪੋਰਟਲ ਲਾਂਚ ਕੀਤਾ ਹੈ। ਇਹ ਕਦਮ ਸੀਏਏ 2019 ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਨਿਯਮ ਨੋਟੀਫਾਈ ਕਰਨ ਤੋਂ ਇੱਕ ਦਿਨ ਬਾਅਦ ਚੁੱਕਿਆ ਹੈ। ਬੁਲਾਰੇ ਨੇ ਕਿਹਾ, ‘ਸੀਏਏ-2019 ਦੇ ਤਹਿਤ ਨਾਗਰਿਕਤਾ (ਸੋਧ) ਨਿਯਮ […]

ਐੱਨਆਈਏ ਦੇ ਪੰਜਾਬ ਸਣੇ 4 ਰਾਜਾਂ ਅਤੇ ਚੰਡੀਗੜ੍ਹ ’ਚ 30 ਥਾਵਾਂ ’ਤੇ ਛਾਪੇ

ਐੱਨਆਈਏ ਦੇ ਪੰਜਾਬ ਸਣੇ 4 ਰਾਜਾਂ ਅਤੇ ਚੰਡੀਗੜ੍ਹ ’ਚ 30 ਥਾਵਾਂ ’ਤੇ ਛਾਪੇ

ਨਵੀਂ ਦਿੱਲੀ, 12 ਮਾਰਚ- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀਆਂ ਅਤੇ ਗੈਂਗਸਟਰਾਂ ਵਿਚਾਲੇ ਗਠਜੋੜ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ। ਇਸ ਮਾਮਲੇ ਵਿੱਚ ਐੱਨਆਈਏ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ 30 ਥਾਵਾਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਦਾ ਮਤਾ ਰੱਦ

ਜਲੰਧਰ, 12 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਮਤਾ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਨੂੰ ਬੇਗੋਵਾਲ ਵਿੱਚ ਬਣੇ ਡੇਰਾ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਵਿਖੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਇਸ […]